ਘਰੇਲੂ ਸ਼ੇਅਰ ਬਾਜ਼ਾਰ ਨੇ ਸੱਤ ਸੈਸ਼ਨਾਂ ਦੇ ਨਿਘਾਰ ਤੋਂ ਬਾਅਦ ਤੇਜ਼ੀ ਫੜੀ
Sensex ਸ਼ੁਰੂਆਤੀ ਕਾਰੋਬਾਰ ’ਚ ਤਿੰਨ ਸੌ ਅੰਕ ਚੜ੍ਹਿਆ
ਘਰੇਲੂ ਸ਼ੇਅਰ ਬਾਜ਼ਾਰਾਂ ਸੈਂਸੈਕਸ ਤੇ ਨਿਫਟੀ ਨੇ ਮੰੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਦਰਜ ਕੀਤੀ ਤੇ ਪਿਛਲੇ ਸੱਤ ਕਾਰੋਬਾਰੀ ਸੈਸ਼ਨਾਂ ਤੋਂ ਜਾਰੀ ਨਿਘਾਰ ਦਾ ਸਿਲਸਿਲਾ ਤੋੜ ਦਿੱਤਾ। ਸ਼ੁਰੂਆਤੀ ਕਾਰੋਬਾਰ ਵਿੱਚ ਬੀਐਸਈ ਸੈਂਸੈਕਸ 312.88 ਅੰਕ ਵਧ ਕੇ 80,677.82 'ਤੇ ਪਹੁੰਚ ਗਿਆ, ਜਦੋਂ ਕਿ ਐਨਐਸਈ ਨਿਫਟੀ 96.9 ਅੰਕ ਵਧ ਕੇ 24,731.80 ’ਤੇ ਪਹੁੰਚ ਗਿਆ।
ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ, ਪਾਵਰ ਗਰਿੱਡ, ਏਸ਼ੀਅਨ ਪੇਂਟਸ, ਬਜਾਜ ਫਾਇਨਾਂਸ, ਭਾਰਤ ਇਲੈਕਟ੍ਰਾਨਿਕਸ, ਟਾਈਟਨ, ਐੱਚਡੀਐਫਸੀ ਬੈਂਕ, ਐਚਸੀਐਲ ਟੈਕ, ਅਲਟਰਾਟੈਕ ਸੀਮੈਂਟ, ਸਟੇਟ ਬੈਂਕ ਆਫ਼ ਇੰਡੀਆ, ਅਤੇ ਆਈਸੀਆਈਸੀਆਈ ਬੈਂਕ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।
ਰਿਲਾਇੰਸ ਇੰਡਸਟਰੀਜ਼, ਆਈਟੀਸੀ, ਲਾਰਸਨ ਐਂਡ ਟੂਬਰੋ, ਅਤੇ ਟ੍ਰੇਂਟ ਵਿੱਚ ਗਿਰਾਵਟ ਆਈ। ਪਿਛਲੇ ਸੱਤ ਵਪਾਰਕ ਸੈਸ਼ਨਾਂ ਵਿੱਚ ਬੀਐਸਈ ਸੈਂਸੈਕਸ 2,649.02 ਅੰਕ ਜਾਂ 3.19 ਪ੍ਰਤੀਸ਼ਤ ਡਿੱਗਿਆ ਹੈ, ਅਤੇ ਨਿਫਟੀ 788.7 ਅੰਕ ਜਾਂ 3.10 ਪ੍ਰਤੀਸ਼ਤ ਡਿੱਗਿਆ ਹੈ।
ਏਸ਼ਿਆਈ ਬਾਜ਼ਾਰਾਂ ਵਿੱਚ, ਸ਼ੰਘਾਈ ਦਾ SSE ਕੰਪੋਜ਼ਿਟ ਹਰੇ ਨਿਸ਼ਾਨ ਵਿੱਚ ਸੀ, ਜਦੋਂ ਕਿ ਦੱਖਣੀ ਕੋਰੀਆ ਦਾ ਕੋਸਪੀ, ਹਾਂਗ ਕਾਂਗ ਦਾ ਹੈਂਗ ਸੇਂਗ ਅਤੇ ਜਾਪਾਨ ਦਾ ਨਿੱਕੇਈ 225 ਲਾਲ ਨਿਸ਼ਾਨ ਵਿੱਚ ਸਨ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਨੋਟ ’ਤੇ ਬੰਦ ਹੋਏ ਸਨ।