ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Stock Market: ਅਮਰੀਕੀ ਫੈਡਰਲ ਰਿਜ਼ਰਵ ਦੇ ਨੀਤੀਗਤ ਫੈਸਲੇ ਤੋਂ ਪਹਿਲਾਂ ਬਾਜ਼ਾਰਾਂ ਵਿਚ ਉਤਰਾਅ-ਚੜ੍ਹਾਅ ਜਾਰੀ

ਮੁੰਬਈ, 6 ਮਈ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿਚ ਗਿਰਾਵਟ ਆਈ, ਕਿਉਂਕਿ ਨਿਵੇਸ਼ਕ ਅਮਰੀਕੀ ਫੈਡਰਲ ਰਿਜ਼ਰਵ ਦੇ ਨੀਤੀਗਤ ਫੈਸਲੇ ਤੋਂ ਇਕ ਦਿਨ ਪਹਿਲਾਂ ਸਾਈਡਲਾਈਨ ’ਤੇ ਰਹਿਣਾ ਠੀਕ ਸਮਝ ਰਹੇ ਹਨ। ਸਕਾਰਾਤਮਕ ਸ਼ੁਰੂਆਤ ਦੇ ਬਾਵਜੂਦ 30-ਸ਼ੇਅਰਾਂ...
Advertisement

ਮੁੰਬਈ, 6 ਮਈ

ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿਚ ਗਿਰਾਵਟ ਆਈ, ਕਿਉਂਕਿ ਨਿਵੇਸ਼ਕ ਅਮਰੀਕੀ ਫੈਡਰਲ ਰਿਜ਼ਰਵ ਦੇ ਨੀਤੀਗਤ ਫੈਸਲੇ ਤੋਂ ਇਕ ਦਿਨ ਪਹਿਲਾਂ ਸਾਈਡਲਾਈਨ ’ਤੇ ਰਹਿਣਾ ਠੀਕ ਸਮਝ ਰਹੇ ਹਨ। ਸਕਾਰਾਤਮਕ ਸ਼ੁਰੂਆਤ ਦੇ ਬਾਵਜੂਦ 30-ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ ਗੇਜ 100.4 ਅੰਕ ਡਿੱਗ ਕੇ 80,696.44 'ਤੇ ਆ ਗਿਆ। ਇਸ ਦੇ ਨਾਲ ਹੀ ਐੱਨਐਸਈ ਨਿਫਟੀ 40.15 ਅੰਕ ਡਿੱਗ ਕੇ 24,421 ’ਤੇ ਆ ਗਿਆ। ਸੈਂਸੈਕਸ ਫਰਮਾਂ ਵਿੱਚੋਂ, ਟਾਈਟਨ, ਸਨ ਫਾਰਮਾ, ਈਟਰਨਲ, ਰਿਲਾਇੰਸ ਇੰਡਸਟਰੀਜ਼, ਕੋਟਕ ਮਹਿੰਦਰਾ ਬੈਂਕ ਅਤੇ ਬਜਾਜ ਫਾਈਨੈਂਸ ਪਛੜ ਗਏ। ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ, ਨੇਸਲੇ, ਹਿੰਦੁਸਤਾਨ ਯੂਨੀਲੀਵਰ ਅਤੇ ਟਾਟਾ ਸਟੀਲ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।

Advertisement

ਉਧਰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 8 ਪੈਸੇ ਡਿੱਗ ਕੇ 84.38 ’ਤੇ ਆ ਗਿਆ। -ਪੀਟੀਆਈ

Advertisement
Tags :
Stock market
Show comments