DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Stock Market: ਬੈਂਕਿੰਗ ਸ਼ੇਅਰਾਂ ’ਚ ਖਰੀਦਦਾਰੀ ਕਾਰਨ ਸ਼ੁਰੂਆਤੀ ਕਾਰੋਬਾਰ ਵਿੱਚ ਉਛਾਲ

ਇਕੁਇਟੀ ਬੈਂਚਮਾਰਕ ਸੈਂਸੈਕਸ ਅਤੇ ਨਿਫਟੀ ਨੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਹੇਠਾਂ ਆਉਣ ਤੋਂ ਬਾਅਦ ਉਛਾਲ ਹਾਸਲ ਕੀਤਾ। ਇਸ ਦੌਰਾਨ ICICI ਬੈਂਕ ਅਤੇ HDFC ਬੈਂਕ ਵਰਗੇ ਬਲੂ-ਚਿੱਪ ਸਟਾਕਾਂ ਵਿੱਚ ਖਰੀਦਦਾਰੀ ਨੇ ਬਜ਼ਾਰ ਵਿੱਚ ਤੇਜ਼ੀ ਲਿਆਉਣ ’ਚ ਮਦਦ ਕੀਤੀ। ਸ਼ੁਰੂਆਤੀ ਕਾਰੋੋਬਾਰ...
  • fb
  • twitter
  • whatsapp
  • whatsapp
Advertisement

ਇਕੁਇਟੀ ਬੈਂਚਮਾਰਕ ਸੈਂਸੈਕਸ ਅਤੇ ਨਿਫਟੀ ਨੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਹੇਠਾਂ ਆਉਣ ਤੋਂ ਬਾਅਦ ਉਛਾਲ ਹਾਸਲ ਕੀਤਾ। ਇਸ ਦੌਰਾਨ ICICI ਬੈਂਕ ਅਤੇ HDFC ਬੈਂਕ ਵਰਗੇ ਬਲੂ-ਚਿੱਪ ਸਟਾਕਾਂ ਵਿੱਚ ਖਰੀਦਦਾਰੀ ਨੇ ਬਜ਼ਾਰ ਵਿੱਚ ਤੇਜ਼ੀ ਲਿਆਉਣ ’ਚ ਮਦਦ ਕੀਤੀ।

ਸ਼ੁਰੂਆਤੀ ਕਾਰੋੋਬਾਰ ਵਿਚ ਹੇਠਾਂ ਆਉਣ ਦੇ ਬਾਵਜੂਦ ਦੋਵੇਂ ਬੈਂਚਮਾਰਕ ਸੂਚਕ ਮੁੜ ਉਛਲੇ ਅਤੇ ਹਰੇ ਰੰਗ ਵਿੱਚ ਕਾਰੋਬਾਰ ਕਰ ਰਹੇ ਸਨ। ਇਸ ਦੌਰਾਨ BSE ਸੈਂਸੈਕਸ 181.30 ਅੰਕ ਵਧ ਕੇ 81,944.67 ’ਤੇ ਅਤੇ ਨਿਫਟੀ 36.75 ਅੰਕ ਉੱਪਰ 25,009.10 ’ਤੇ ਕਾਰੋਬਾਰ ਕਰ ਰਿਹਾ ਸੀ।

Advertisement

ਸੈਂਸੈਕਸ ਫਰਮਾਂ ਵਿੱਚੋਂ ICICI ਬੈਂਕ ਅਤੇ HDFC ਬੈਂਕ ਵੀ 2 ਫੀਸਦੀ ਤੋਂ ਵੱਧ ਵਧੇ। ਹਾਲਾਂਕਿ, ਐਕਸਿਸ ਬੈਂਕ, ਰਿਲਾਇੰਸ ਇੰਡਸਟਰੀਜ਼, ਇਨਫੋਸਿਸ, ਐੱਚਸੀਐੱਲ ਟੈਕਨੋਲੋਜੀਜ਼, ਟੈੱਕ ਮਹਿੰਦਰਾ, ਮਹਿੰਦਰਾ ਐਂਡ ਮਹਿੰਦਰਾ, ਟਾਈਟਨ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਪਛੜੇ ਹੋਏ ਸਨ।

ਭਾਰਤ ਦੀ ਪ੍ਰਮੁੱਖ ਕੰਪਨੀ ਰਿਲਾਇੰਸ ਇੰਡਸਟਰੀਜ਼ ਲਗਪਗ 2 ਪ੍ਰਤੀਸ਼ਤ ਹੇਠਾਂ ਆ ਗਈ, ਭਾਵੇਂ ਕਿ ਫਰਮ ਨੇ ਅਪ੍ਰੈਲ-ਜੂਨ ਤਿਮਾਹੀ ਲਈ ਆਪਣਾ ਹੁਣ ਤੱਕ ਦਾ ਸਭ ਤੋਂ ਵੱਧ ਤਿਮਾਹੀ ਲਾਭ 26,994 ਕਰੋੜ ਰੁਪਏ ਦੱਸਿਆ ਹੈ।

Advertisement
×