ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੇਅਰ ਬਾਜ਼ਾਰ: ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸ਼ੁਰੂਆਤੀ ਕਾਰੋਬਾਰ ’ਚ ਗਿਰਾਵਟ

ਤੇਲ ਅਤੇ ਗੈਸ ਸ਼ੇਅਰਾਂ ਵਿੱਚ ਵਿਕਰੀ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਤਰਫ਼ੋਂ ਰੂਸੀ ਤੇਲ ਦੀ ਖਰੀਦ...
Advertisement

ਤੇਲ ਅਤੇ ਗੈਸ ਸ਼ੇਅਰਾਂ ਵਿੱਚ ਵਿਕਰੀ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਤਰਫ਼ੋਂ ਰੂਸੀ ਤੇਲ ਦੀ ਖਰੀਦ ’ਤੇ ਉੱਚੇ ਟੈਕਸ ਲਗਾਉਣ ਦੀ ਧਮਕੀ ਦੇਣ ਤੋਂ ਬਾਅਦ ਨਿਵੇਸ਼ਕਾਂ ਦੀ ਫਿਕਰਮੰਦੀ ਬਣ ਗਈ।

30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 315.03 ਅੰਕ ਜਾਂ 0.39 ਫੀਸਦੀ ਦੀ ਗਿਰਾਵਟ ਨਾਲ 80,703.69 ’ਤੇ ਆ ਗਿਆ। 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 41.80 ਅੰਕ ਜਾਂ 0.17 ਫੀਸਦੀ ਦੀ ਗਿਰਾਵਟ ਨਾਲ 24,680.95 ’ਤੇ ਆ ਗਿਆ।

Advertisement

ਸੈਂਸੈਕਸ ਕੰਪਨੀਆਂ ਵਿੱਚੋਂ ਬੀਈਐੱਲ (BEL), ਐੱਚਡੀਐੱਫਸੀ ਬੈਂਕ, ਰਿਲਾਇੰਸ ਇੰਡਸਟਰੀਜ਼, ਆਈਸੀਆਈਸੀਆਈ ਬੈਂਕ, ਇਨਫੋਸਿਸ, ਹਿੰਦੁਸਤਾਨ ਯੂਨੀਲੀਵਰ, ਅਡਾਨੀ ਪੋਰਟਸ, ਮਹਿੰਦਰਾ ਐਂਡ ਮਹਿੰਦਰਾ, ਏਸ਼ੀਅਨ ਪੇਂਟਸ, ਅਤੇ ਟਾਟਾ ਸਟੀਲ ਮੁੱਖ ਤੌਰ ’ਤੇ ਪਿੱਛੇ ਰਹਿਣ ਵਾਲਿਆਂ ਵਿੱਚ ਸ਼ਾਮਲ ਸਨ। ਦੂਜੇ ਪਾਸੇ ਮਾਰੂਤੀ, ਸਟੇਟ ਬੈਂਕ ਆਫ਼ ਇੰਡੀਆ, ਐੱਚਸੀਐੱਲ ਟੈਕਨਾਲੋਜੀਜ਼, ਐਕਸਿਸ ਬੈਂਕ, ਅਲਟਰਾਟੈੱਕ ਸੀਮਿੰਟ, ਟਾਟਾ ਮੋਟਰਜ਼, ਟਾਈਟਨ, ਐੱਨਟੀਪੀਸੀ ਅਤੇ ਬਜਾਜ ਫਾਈਨਾਂਸ ਲਾਭ ਲੈਣ ਵਾਲਿਆਂ ਵਿੱਚੋਂ ਸਨ।

Advertisement
Tags :
Stock market