Stock Market: ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਦੇ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਵਧਿਆ
ਬੁੱਧਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦਰਜ ਕੀਤੀ ਗਈ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ ਸ਼ੁਰੂਆਤੀ ਵਪਾਰ ਵਿੱਚ 354.57 ਅੰਕ ਚੜ੍ਹ ਕੇ 82,384.55 'ਤੇ ਪਹੁੰਚ ਗਿਆ। 50 ਸ਼ੇਅਰਾਂ ਵਾਲਾ ਐੱਨ.ਐੱਸ.ਈ. ਨਿਫਟੀ 109.55...
Advertisement
ਬੁੱਧਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦਰਜ ਕੀਤੀ ਗਈ।
ਇਸ ਦੌਰਾਨ 30 ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ ਸ਼ੁਰੂਆਤੀ ਵਪਾਰ ਵਿੱਚ 354.57 ਅੰਕ ਚੜ੍ਹ ਕੇ 82,384.55 'ਤੇ ਪਹੁੰਚ ਗਿਆ। 50 ਸ਼ੇਅਰਾਂ ਵਾਲਾ ਐੱਨ.ਐੱਸ.ਈ. ਨਿਫਟੀ 109.55 ਅੰਕ ਵਧ ਕੇ 25,255.05 ’ਤੇ ਪਹੁੰਚ ਗਿਆ।
ਸੈਂਸੈਕਸ ਫਰਮਾਂ ਵਿੱਚੋਂ ਏਸ਼ੀਅਨ ਪੇਂਟਸ, ਐੱਨ.ਟੀ.ਪੀ.ਸੀ., ਬਜਾਜ ਫਾਈਨੈਂਸ, ਭਾਰਤ ਇਲੈਕਟ੍ਰੋਨਿਕਸ, ਬਜਾਜ ਫਿਨਸਰਵ ਅਤੇ ਪਾਵਰ ਗਰਿੱਡ ਪ੍ਰਮੁੱਖ ਲਾਭਪਾਤਰੀਆਂ ਵਿੱਚ ਸ਼ਾਮਲ ਸਨ।
Advertisement
ਹਾਲਾਂਕਿ ਟੈੱਕ ਮਹਿੰਦਰਾ, ਐਕਸਿਸ ਬੈਂਕ, ਇਨਫੋਸਿਸ ਅਤੇ ਟਾਈਟਨ ਪਿਛੜੇ ਹੋਏ ਸਨ।
Advertisement
ਏਸ਼ੀਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੀ 225 ਸੂਚਕ, ਸ਼ੰਘਾਈ ਦਾ ਐੱਸ.ਐੱਸ.ਈ. ਕੰਪੋਜ਼ਿਟ ਸੂਚਕ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਸਕਾਰਾਤਮਕ ਖੇਤਰ ਵਿੱਚ ਵਪਾਰ ਕਰ ਰਹੇ ਸਨ। ਮੰਗਲਵਾਰ ਨੂੰ ਯੂ.ਐੱਸ. ਬਾਜ਼ਾਰਾਂ ਦਾ ਅੰਤ ਮਿਲਿਆ-ਜੁਲਿਆ ਰਿਹਾ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 87.93 ਤੋਂ 88 ਪੈਸੇ ਦੀ ਮਜ਼ਬੂਤੀ ਨਾਲ ਖੁੱਲ੍ਹਿਆ।
Advertisement
×