ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕੀ ਟੈਰਿਫ਼ ਤੋਂ ਬਾਅਦ ਸ਼ੇਅਰ ਬਜ਼ਾਰ ’ਚ ਗਿਰਾਵਟ; ਸੈਂਸੈਕਸ 849 ਅੰਕ ਡਿੱਗ ਕੇ 80.000 ਪੱਧਰ ’ਤੇ ਖਿਸਕਿਆ

ਅਮਰੀਕਾ ਵੱਲੋਂ ਭਾਰਤੀ ਵਸਤਾਂ ਉੱਤੇ ਲਾਏ ਜਾਣ ਵਾਲੇ 25 ਫੀਸਦ ਵਾਧੂ ਟੈਰਿਫ਼ ਸਬੰਧੀ ਖਰੜਾ ਨੋਟਿਸ ਜਾਰੀ ਕੀਤੇ ਜਾਣ ਮਗਰੋਂ ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਅੱਜ 849 ਅੰਕ ਡਿੱਗ ਕੇ 80,786 .54 ਨੁੂੰ ਪਹੁੰਚ ਗਿਆ। ਇਸ ਦੌਰਾਨ 30-ਸ਼ੇਅਰਾਂ ਵਾਲਾ ਬੀਐਸਈ...
Advertisement

ਅਮਰੀਕਾ ਵੱਲੋਂ ਭਾਰਤੀ ਵਸਤਾਂ ਉੱਤੇ ਲਾਏ ਜਾਣ ਵਾਲੇ 25 ਫੀਸਦ ਵਾਧੂ ਟੈਰਿਫ਼ ਸਬੰਧੀ ਖਰੜਾ ਨੋਟਿਸ ਜਾਰੀ ਕੀਤੇ ਜਾਣ ਮਗਰੋਂ ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਅੱਜ 849 ਅੰਕ ਡਿੱਗ ਕੇ 80,786 .54 ਨੁੂੰ ਪਹੁੰਚ ਗਿਆ।

ਇਸ ਦੌਰਾਨ 30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 329.06 ਅੰਕ ਜਾਂ 1.04 ਫੀਸਦ ਡਿੱਗ ਕੇ 80,786 .54 ਅੰਕ ਤੇ ਬੰਦ ਹੋਇਆ। ਹਾਲਾਂਕਿ ਦਿਨ ਵੇਲੇ ਸੈਂਸੈਕਸ 949.93 ਅੰਕ ਜਾਂ 1.16 ਫੀਸਦ ਡਿੱਗ ਕੇ 80,685.98 ’ਅੰਕ ’ਤੇ ਆ ਗਿਆ ਸੀ।

Advertisement

ਉੱਧਰ ਐੱਨਐੱਸਈ ਨਿਫਟੀ 255.70 ਅੰਕ ਡਿੱਗ ਜਾਂ 1.02 ਫੀਸਦ ਡਿੱਗ ਕੇ 23,712.05 ’ਤੇ ਬੰਦ ਹੋਇਆ। ਹਾਲਾਂਕਿ ਦਿਨ ਦੌਰਾਨ 278.15 ਅੰਕ ਜਾਂ 1.11 ਫੀਸਦ ਡਿਗ ਕੇ 24,689.60 ਅੰਕ ’ਤੇ ਆ ਗਿਆ ਸੀ।

ਸ਼ੇਅਰਾਂ ਵਿੱਚ ਸਨ ਫਾਰਮਾਸਿਊਟੀਕਲ, ਟਾਟਾ ਸਟੀਲ, ਟ੍ਰੇਂਟ, ਬਜਾਜ ਫਾਈਨੈਂਸ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਰਿਲਾਇੰਸ ਇੰਡਸਟਰੀਜ਼, ਐਕਸਿਸ ਬੈਂਕ, ਟੈਕ ਮਹਿੰਦਰਾ, ਅਡਾਨੀ ਪੋਰਟਸ, ਟਾਈਟਨ, ਬੀਈਐਲ, ਅਤੇ ਲਾਰਸਨ ਐਂਡ ਟੂਬਰੋ ਪ੍ਰਮੁੱਖ ਪਛੜ ਗਈਆਂ।

ਹਾਲਾਂਕਿ, ਹਿੰਦੁਸਤਾਨ ਯੂਨੀਲੀਵਰ, ਮਾਰੂਤੀ ਸੁਜ਼ੂਕੀ ਇੰਡੀਆ, ਆਈਟੀਸੀ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਅਲਟਰਾਟੈਕ ਸੀਮੈਂਟ ਵਰਗੀਆਂ ਕੰਪਨੀਆਂ ਫਾਇਦੇ ਵਿੱਚ ਰਹੀਆਂ।

Advertisement