Stock Market Crash: ਸ਼ੇਅਰ ਬਾਜ਼ਾਰ: 10 ਮਹੀਨਿਆਂ ਵਿਚ ਦਿਨ ਦੀ ਸਭ ਤੋਂ ਵੱਡੀ ਗਿਰਾਵਟ, ਸੈਂਸੈਕਸ 2,227 ਅੰਕ ਡਿੱਗਿਆ
ਮੁੰਬਈ, 7 ਅਪ੍ਰੈਲ Stock Market Crash: ਸੋਮਵਾਰ ਸ਼ੇਅਰ ਬਜ਼ਾਰ ਵਿਚ ਪਿਛਲੇ 10 ਮਹੀਨਿਆਂ ਵਿਚ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਕਸ ਵਾਧੇ ਅਤੇ ਚੀਨ ਵੱਲੋਂ ਜਵਾਬੀ ਕਾਰਵਾਈ ਤੋਂ ਬਾਅਦ ਆਰਥਿਕ...
ਮੁੰਬਈ, 7 ਅਪ੍ਰੈਲ
Stock Market Crash: ਸੋਮਵਾਰ ਸ਼ੇਅਰ ਬਜ਼ਾਰ ਵਿਚ ਪਿਛਲੇ 10 ਮਹੀਨਿਆਂ ਵਿਚ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਕਸ ਵਾਧੇ ਅਤੇ ਚੀਨ ਵੱਲੋਂ ਜਵਾਬੀ ਕਾਰਵਾਈ ਤੋਂ ਬਾਅਦ ਆਰਥਿਕ ਮੰਦੀ ਦੇ ਡਰ ਨੂੰ ਵਧਾ ਦਿੱਤਾ ਹੈ। 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 2,226.79 ਅੰਕ ਜਾਂ 2.95 ਪ੍ਰਤੀਸ਼ਤ ਡਿੱਗ ਕੇ 73,137.90 ’ਤੇ ਬੰਦ ਹੋਇਆ। ਦਿਨ ਦੌਰਾਨ ਸੂਚਕ 3,939.68 ਅੰਕ ਜਾਂ 5.22 ਪ੍ਰਤੀਸ਼ਤ ਡਿੱਗ ਕੇ 71,425.01 ’ਤੇ ਬੰਦ ਆ ਗਿਆ ਸੀ। ਐੱਨਐੱਸਈ ਨਿਫਟੀ 742.85 ਅੰਕ ਜਾਂ 3.24 ਪ੍ਰਤੀਸ਼ਤ ਡਿੱਗ ਕੇ 22,161.60 ’ਤੇ ਬੰਦ ਹੋਇਆ। ਹਾਲਾਂਕਿ ਕਾਰੋਬਾਰੀ ਸਮੇਂ ਦੌਰਾਨ ਇਹ 1,160.8 ਅੰਕ ਜਾਂ 5.06 ਪ੍ਰਤੀਸ਼ਤ ਡਿੱਗ ਕੇ 21,743.65 'ਤੇ ਆ ਗਿਆ ਸੀ।
ਹਿੰਦੁਸਤਾਨ ਯੂਨੀਲੀਵਰ ਨੂੰ ਛੱਡ ਕੇ ਸੈਂਸੈਕਸ ਦੇ ਸਾਰੇ ਸ਼ੇਅਰ ਹੇਠਾਂ ਹੋਏ। ਟਾਟਾ ਸਟੀਲ ਸਭ ਤੋਂ ਵੱਧ 7.33 ਪ੍ਰਤੀਸ਼ਤ ਡਿੱਗਿਆ ਉਸ ਤੋਂ ਬਾਅਦ ਲਾਰਸਨ ਐਂਡ ਟੂਬਰੋ ਵਿਚ 5.78 ਪ੍ਰਤੀਸ਼ਤ ਦੀ ਗਿਰਾਵਟ ਆਈ। ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਇਨਫੋਸਿਸ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਐੱਚਸੀਐਲ ਟੈਕਨਾਲੋਜੀ ਅਤੇ ਐੱਚਡੀਐੱਫਸੀ ਬੈਂਕ ਗਿਰਾਵਟ ਵਾਲੇਸਨ। -ਪੀਟੀਆਈ