ਸ਼ੇਅਰ ਬਜ਼ਾਰ 314 ਅੰਕਾਂ ਦੇ ਵਾਧੇ ਨਾਲ ਬੰਦ
ਆਈਟੀ ਸ਼ੇਅਰਾਂ ਵਿੱਚ ਸੁਧਾਰ ਅਤੇ ਇਸ ਮਹੀਨੇ ਦੇ ਅਖੀਰ ਵਿੱਚ ਯੂਐੱਸ ਫੈੱਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਦੇ ਚੱਲਦਿਆਂ ਬੈਂਚਮਾਰਕ ਸੈਂਸੈਕਸ 314 ਅੰਕ ਚੜ੍ਹਿਆ ਅਤੇ ਨਿਫਟੀ 24,800 ਤੋਂ ਉੱਪਰ ਬੰਦ ਹੋਇਆ।
ਲਗਾਤਾਰ ਦੂਜੇ ਦਿਨ ਵਾਧਾ ਕਰਦੇ ਹੋਏ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 314.02 ਅੰਕ ਜਾਂ 0.39 ਫ਼ੀਸਦੀ ਚੜ੍ਹ ਕੇ 81,101.32 ’ਤੇ ਬੰਦ ਹੋਇਆ। ਦਿਨ ਦੇ ਦੌਰਾਨ ਇਹ 394.07 ਅੰਕ ਜਾਂ 0.48 ਫ਼ੀਸਦੀ ਵਧ ਕੇ 81,181.37 ’ਤੇ ਪਹੁੰਚ ਗਿਆ। 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 95.45 ਅੰਕ ਜਾਂ 0.39 ਫ਼ੀਸਦੀ ਚੜ੍ਹ ਕੇ 24,868.60 ’ਤੇ ਬੰਦ ਹੋਇਆ।
ਸੈਂਸੈਕਸ ਦੀਆਂ ਕੰਪਨੀਆਂ ਵਿੱਚੋਂ ਇਨਫੋਸਿਸ ਦੇ ਸ਼ੇਅਰ 5.03 ਫ਼ੀਸਦੀ ਚੜ੍ਹੇ। ਭਾਰਤ ਦੀ ਦੂਜੀ ਸਭ ਤੋਂ ਵੱਡੀ ਆਈ.ਟੀ. ਸੇਵਾਵਾਂ ਵਾਲੀ ਇਸ ਕੰਪਨੀ ਨੇ ਕਿਹਾ ਕਿ ਇਸ ਦਾ ਬੋਰਡ 11 ਸਤੰਬਰ ਨੂੰ ਇਕੁਇਟੀ ਸ਼ੇਅਰਾਂ ਦੀ ਮੁੜ ਖਰੀਦਦਾਰੀ ਬਾਰੇ ਇੱਕ ਪ੍ਰਸਤਾਵ ’ਤੇ ਵਿਚਾਰ ਕਰੇਗਾ। ਟੈੱਕ ਮਹਿੰਦਰਾ, ਅਡਾਨੀ ਪੋਰਟਸ, ਐੱਚ.ਸੀ.ਐੱਲ. ਟੈੱਕ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਬਜਾਜ ਫਿਨਸਰਵ ਵੀ ਲਾਭ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਸਨ।
ਹਾਲਾਂਕਿ ਟ੍ਰੈਂਟ, ਈਟਰਨਲ, ਅਲਟਰਾਟੈੱਕ ਸੀਮਿੰਟ ਅਤੇ ਐੱਨ.ਟੀ.ਪੀ.ਸੀ. ਹੇਠਾਂ ਸਨ।