ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Stock Market: 7 ਦਿਨਾਂ ਦੀ ਤੇਜ਼ੀ ਮਗਰੋਂ ਸ਼ੇਅਰ ਬਾਜ਼ਾਰ ਵਿੱਚ ਸ਼ੁਰੂਆਤੀ ਗਿਰਾਵਟ

ਮੁੰਬਈ, 24 ਅਪਰੈਲ ਏਸ਼ੀਆਈ ਬਾਜ਼ਾਰਾਂ ਵਿਚ ਸੱਤ ਦਿਨਾਂ ਦੀ ਤੇਜ਼ੀ ਤੋਂ ਬਾਅਦ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿਚ ਗਿਰਾਵਟ ਆਈ। ਸ਼ੁਰੂਆਤੀ ਕਾਰੋਬਾਰ ਵਿਚ 30 ਸ਼ੇਅਰਾਂ ਵਾਲਾ BSE ਬੈਂਚਮਾਰਕ 242.01 ਅੰਕ ਡਿੱਗ ਕੇ 79,874.48 ’ਤੇ...
Advertisement

ਮੁੰਬਈ, 24 ਅਪਰੈਲ

ਏਸ਼ੀਆਈ ਬਾਜ਼ਾਰਾਂ ਵਿਚ ਸੱਤ ਦਿਨਾਂ ਦੀ ਤੇਜ਼ੀ ਤੋਂ ਬਾਅਦ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿਚ ਗਿਰਾਵਟ ਆਈ। ਸ਼ੁਰੂਆਤੀ ਕਾਰੋਬਾਰ ਵਿਚ 30 ਸ਼ੇਅਰਾਂ ਵਾਲਾ BSE ਬੈਂਚਮਾਰਕ 242.01 ਅੰਕ ਡਿੱਗ ਕੇ 79,874.48 ’ਤੇ ਆ ਗਿਆ। NSE Nifty 72.3 ਅੰਕ ਡਿੱਗ ਕੇ 24,256.65 ’ਤੇ ਆ ਗਿਆ।

Advertisement

ਪਿਛਲੇ ਸੱਤ ਕਾਰੋਬਾਰੀ ਦਿਨਾਂ ਵਿੱਚ BSE ਬੈਂਚਮਾਰਕ ਗੇਜ 6,269.34 ਅੰਕ ਜਾਂ 8.48 ਪ੍ਰਤੀਸ਼ਤ ਵਧਿਆ ਅਤੇ Nifty 1,929.8 ਅੰਕ ਜਾਂ 8.61 ਪ੍ਰਤੀਸ਼ਤ ਵਧਿਆ।

ਸੈਂਸੈਕਸ ਫਰਮਾਂ ਵਿੱਚੋਂ ਈਟਰਨਲ, ਭਾਰਤੀ ਏਅਰਟੈੱਲ, ਆਈਸੀਆਈਸੀਆਈ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਐੱਚਸੀਐੱਲ ਟੈਕਨਾਲੋਜੀਜ਼, ਰਿਲਾਇੰਸ ਇੰਡਸਟਰੀਜ਼ ਅਤੇ ਐੱਚਡੀਐਫਸੀ ਬੈਂਕ ਪਛੜ ਗਏ। ਇੰਡਸਇੰਡ ਬੈਂਕ, ਟੈੱਕ ਮਹਿੰਦਰਾ, ਨੇਸਲੇ, ਬਜਾਜ ਫਾਈਨੈਂਸ, ਐਕਸਿਸ ਬੈਂਕ ਅਤੇ ਟਾਟਾ ਮੋਟਰਜ਼ ਲਾਭ ਲੈਣ ਵਾਲਿਆਂ ਵਿਚ ਸ਼ਾਮਲ ਸਨ।

ਉਧਰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 22 ਪੈਸੇ ਡਿੱਗ ਕੇ 85.67 ’ਤੇ ਆ ਗਿਆ। -ਪੀਟੀਆਈ

Advertisement
Tags :
Indian Share MarketShare MarketStock market
Show comments