Small Savings Scheme: ਚੌਥੀ ਤਿਮਾਹੀ ਲਈ ਵਿਆਜ ਦਰਾਂ ’ਚ ਕੋਈ ਫੇਰਬਦਲ ਨਹੀਂ
ਪੀਪੀਐੱਫ ’ਤੇ 7.1 ਫੀਸਦ ਤੇ ਐੱਨਐੱਸਸੀ ਉੱਤੇ ਮਿਲੇਗਾ 7.7 ਫੀਸਦ ਵਿਆਜ
Advertisement
ਨਵੀਂ ਦਿੱਲੀ, 31 ਦਸੰਬਰ
ਸਰਕਾਰ ਨੇ ਨਵੇਂ ਸਾਲ ਦੀ ਪਹਿਲੀ ਤਿਮਾਹੀ ਲਈ ਪੀਪੀਐੱਫ ਤੇ ਐੱਨਐੱਸਸੀ ਸਮੇਤ ਹੋਰ ਛੋਟੀਆਂ ਬੱਚਤਾਂ ਸਬੰਧੀ ਸਕੀਮਾਂ ’ਤੇ ਵਿਆਜ ਦਰਾਂ ’ਚ ਫੇਰਬਦਲ ਤੋਂ ਇਨਕਾਰ ਕਰ ਦਿੱਤਾ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ‘‘ਵਿੱਤੀ ਸਾਲ 2024-25 ਦੀ ਚੌਥੀ ਤਿਮਾਹੀ ਲਈ ਛੋਟੀਆਂ ਬੱਚਤਾਂ ਸਬੰਧੀ ਸਕੀਮਾਂ ’ਤੇ ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਸੁਕੰਨਿਆ ਸਮ੍ਰਿਧੀ ਸਕੀਮ ਅਧੀਨ ਜਮ੍ਹਾਂ ਕਰਵਾਈ ਗਈ ਪੂੰਜੀ ’ਤੇ 8.2 ਫ਼ੀਸਦੀ ਵਿਆਜ ਲੱਗੇਗਾ ਜਦਕਿ ਤਿੰਨ ਸਾਲਾਂ ਲਈ ਜਮ੍ਹਾਂ ਪੂੰਜੀ ’ਤੇ 7.1 ਫ਼ੀਸਦੀ ਵਿਆਜ ਰਹੇਗਾ। ਪ੍ਰੌਵੀਡੈਂਟ ਫੰਡ ਅਤੇ ਡਾਕਘਰ ਬੱਚਤ ਸਕੀਮਾਂ ਲਈ ਵਿਆਜ ਦਰਾਂ ਕ੍ਰਮਵਾਰ 7.1 ਫ਼ੀਸਦ ਤੇ 4 ਫ਼ੀਸਦ ਰਹਿਣਗੀਆਂ। ਕਿਸਾਨ ਵਿਕਾਸ ਪੱਤਰ ’ਤੇ ਵਿਆਜ ਦਰ 7.5 ਫ਼ੀਸਦੀ ਰਹੇਗੀ ਤੇ ਇਹ ਨਿਵੇਸ਼ 115 ਮਹੀਨਿਆਂ ’ਚ ਮੈਚਿਓਰ ਹੋ ਜਾਵੇਗਾ। ਜਨਵਰੀ-ਮਾਰਚ 2025 ਦੇ ਵਕਫ਼ੇ ਲਈ ਐੱਨਐੱਸਸੀ ’ਤੇ ਵਿਆਜ ਦਰ 7.7 ਫ਼ੀਸਦ ਰਹੇਗੀ। -ਪੀਟੀਆਈ
Advertisement
Advertisement
×