ਦੇਸ਼ ਵਿਚ ਚਾਂਦੀ ਦੀਆਂ ਕੀਮਤਾਂ ਨੇ ਤੋੜਿਆ ਰਿਕਾਰਡ; ਪਹਿਲੀ ਵਾਰ ਡੇਢ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ
ਸੋਨਾ 1,500 ਰੁਪਏ ਵਧ ਕੇ 1,19,500 ਰੁਪਏ ਪ੍ਰਤੀ 10 ਗ੍ਰਾਮ ਹੋਇਆ
Silver hits Rs 1.5 lakh/kg for first time; gold surges Rs 1,500 to record Rs 1,19,500/10gਕੌਮੀ ਰਾਜਧਾਨੀ ਵਿੱਚ ਅੱਜ ਚਾਂਦੀ ਦੀਆਂ ਕੀਮਤਾਂ 7,000 ਰੁਪਏ ਵਧ ਕੇ 1.5 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ, ਜਦੋਂ ਕਿ ਸੋਨਾ ਵੀ 1,19,500 ਰੁਪਏ ਪ੍ਰਤੀ 10 ਗ੍ਰਾਮ ਦੀ ਨਵੀਂ ਸਿਖਰ ’ਤੇ ਪੁੱਜ ਗਿਆ ਹੈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ 99.9 ਫੀਸਦੀ ਸ਼ੁੱਧਤਾ ਵਾਲੀ ਕੀਮਤੀ ਧਾਤ 1,500 ਰੁਪਏ ਵਧ ਕੇ 1,19,500 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਜੀਵਨ ਭਰ ਦੇ ਉੱਚੇ ਪੱਧਰ ’ਤੇ ਪਹੁੰਚ ਗਈ, ਜੋ ਕਿ ਪਿਛਲੇ ਸੈਸ਼ਨ ਵਿੱਚ 1,18,000 ਰੁਪਏ ਪ੍ਰਤੀ 10 ਗ੍ਰਾਮ ਸੀ।
ਸਥਾਨਕ ਸਰਾਫਾ ਬਾਜ਼ਾਰ ਵਿੱਚ, 99.5 ਪ੍ਰਤੀਸ਼ਤ ਸ਼ੁੱਧਤਾ ਵਾਲਾ ਸੋਨਾ ਵੀ 1,500 ਰੁਪਏ ਵਧ ਕੇ 1,18,900 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਜੋ ਸ਼ਨਿਚਰਵਾਰ ਨੂੰ 1,17,400 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲੀ, ਜੋ 7,000 ਰੁਪਏ ਚੜ੍ਹ ਕੇ 1,50,000 ਰੁਪਏ ਪ੍ਰਤੀ ਕਿਲੋਗ੍ਰਾਮ ਪੁੱਜ ਗਈ। ਚਿੱਟੀ ਧਾਤ ਪਿਛਲੇ ਕਾਰੋਬਾਰੀ ਦਿਨ ਵਿੱਚ 1,43,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ।
ਜ਼ਿਕਰਯੋਗ ਹੈ ਕਿ ਵਿਦੇਸ਼ੀ ਬਾਜ਼ਾਰ ਵਿੱਚ ਵੀ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ।