ਚਾਂਦੀ 1.40 ਲੱਖ ਰੁਪਏ ਦੇ ਨਵੇਂ ਸਿਖ਼ਰ ’ਤੇ
ਮਜ਼ਬੂਤ ਆਲਮੀ ਸੰਕੇਤਾਂ ਦਰਮਿਆਨ ਅੱਜ ਕੌਮੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ 1000 ਰੁਪਏ ਦੀ ਤੇਜ਼ੀ ਨਾਲ 1.40 ਲੱਖ ਰੁਪਏ ਪ੍ਰਤੀ ਕਿੱਲੋ ਦੇ ਨਵੇਂ ਸਿਖ਼ਰ ’ਤੇ ਪਹੁੰਚ ਗਈ। ਇਹ ਜਾਣਕਾਰੀ ਕੁੱਲ ਹਿੰਦ ਸਰਾਫਾ ਐਸੋਸੀਏਸ਼ਨ ਨੇ ਦਿੱਤੀ। ਇਸੇ ਦੌਰਾਨ...
Advertisement
ਮਜ਼ਬੂਤ ਆਲਮੀ ਸੰਕੇਤਾਂ ਦਰਮਿਆਨ ਅੱਜ ਕੌਮੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ 1000 ਰੁਪਏ ਦੀ ਤੇਜ਼ੀ ਨਾਲ 1.40 ਲੱਖ ਰੁਪਏ ਪ੍ਰਤੀ ਕਿੱਲੋ ਦੇ ਨਵੇਂ ਸਿਖ਼ਰ ’ਤੇ ਪਹੁੰਚ ਗਈ। ਇਹ ਜਾਣਕਾਰੀ ਕੁੱਲ ਹਿੰਦ ਸਰਾਫਾ ਐਸੋਸੀਏਸ਼ਨ ਨੇ ਦਿੱਤੀ। ਇਸੇ ਦੌਰਾਨ ਅੰਤਰਬੈਂਕ ਵਿਦੇਸ਼ ਮੁਦਰਾ ਐਕਸਚੇਂਜ ਵਿੱਚ ਅੱਜ ਰੁਪੱਈਆ ਸੀਮਿਤ ਦਾਇਰੇ ਵਿੱਚ ਕਾਰੋਬਾਰ ਕਰਦੇ ਹੋਏ ਅਮਰੀਕੀ ਡਾਲਰ ਦੇ ਮੁਕਾਬਲੇ ਇਕ ਪੈਸੇ ਦੇ ਨਿਘਾਰ ਨਾਲ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 88.76 ’ਤੇ ਬੰਦ ਹੋਇਆ।
Advertisement
Advertisement