ਤਿਉਹਾਰਾਂ ਦੌਰਾਨ ਚਾਂਦੀ ਨੇ ਰਿਕਾਰਡ ਤੋੜਿਆ; ਛੇ ਹਜ਼ਾਰ ਰੁਪਏ ਵੱਧ ਕੇ 1.85 ਲੱਖ ਪ੍ਰਤੀ ਕਿੱਲੋ ਹੋਈ
Gold breaches Rs 1.3 lakh/10 g, silver hits Rs 1.85 lakh/kg amid festive rush ਧਨਤੇਰਸ ਤੋਂ ਪਹਿਲਾਂ ਤੇ ਤਿਉਹਾਰਾਂ ਦੇ ਮੱਦੇਨਜ਼ਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਅਸਮਾਨ ’ਤੇ ਪੁੱਜ ਗਈਆਂ ਹਨ। ਇਸ ਦੌਰਾਨ ਪ੍ਰਚੂਨ ਵਿਕਰੇਤਾਵਾਂ ਅਤੇ ਸੁਨਿਆਰਿਆਂ ਵਲੋਂ ਭਾਰੀ ਖਰੀਦਦਾਰੀ ਕੀਤੀ ਗਈ ਜਿਸ ਕਾਰਨ ਕੌਮੀ ਰਾਜਧਾਨੀ ਵਿੱਚ ਅੱਜ ਸੋਨੇ ਦੀਆਂ ਕੀਮਤਾਂ 2,850 ਰੁਪਏ ਵਧ ਕੇ 1.3 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਈਆਂ। ਚਾਂਦੀ ਵੀ 6,000 ਰੁਪਏ ਵਧ ਕੇ 1,85,000 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਜੀਵਨ ਭਰ ਦੇ ਉੱਚ ਪੱਧਰ ’ਤੇ ਪਹੁੰਚ ਗਈ, ਜਿਸ ਵਿਚ ਲਗਾਤਾਰ ਪੰਜਵੇਂ ਦਿਨ ਵਾਧਾ ਹੋਇਆ ਹੈ। ਚਿੱਟੀ ਧਾਤ ਪਿਛਲੇ ਬਾਜ਼ਾਰ ਸੈਸ਼ਨ ਵਿੱਚ 1,79,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ 99.9 ਫੀਸਦੀ ਸ਼ੁੱਧਤਾ ਵਾਲੀ ਕੀਮਤੀ ਧਾਤ 2,850 ਰੁਪਏ ਵਧ ਕੇ 1,30,800 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਜੋ ਕਿ ਪਿਛਲੇ ਕਾਰੋਬਾਰੀ ਦਿਨ ਸਮੇਂ 1,27,950 ਰੁਪਏ ਸੀ।
99.5 ਪ੍ਰਤੀਸ਼ਤ ਸ਼ੁੱਧਤਾ ਵਾਲਾ ਸੋਨਾ ਵੀ 2,850 ਰੁਪਏ ਵਧ ਕੇ 1,30,200 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ’ਤੇ ਪਹੁੰਚ ਗਿਆ ਜੋ ਇਕ ਦਿਨ ਪਹਿਲਾਂ 1,27,350 ਰੁਪਏ ਪ੍ਰਤੀ 10 ਗ੍ਰਾਮ ਸੀ।
ਵਪਾਰੀਆਂ ਨੇ ਸਰਾਫਾ ਕੀਮਤਾਂ ਵਿੱਚ ਤੇਜ਼ੀ ਦਾ ਕਾਰਨ ਤਿਉਹਾਰਾਂ ਅਤੇ ਵਿਆਹ ਦੇ ਸੀਜ਼ਨ ਤੋਂ ਪਹਿਲਾਂ ਗਹਿਣੇ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਨਿਰੰਤਰ ਮੰਗ ਨੂੰ ਦੱਸਿਆ। ਇਸ ਦੇ ਨਾਲ ਹੀ ਭਾਰਤੀ ਰੁਪਇਆ ਕਮਜ਼ੋਰ ਹੋ ਗਿਆ ਜੋ ਅੱਜ ਅਮਰੀਕੀ ਡਾਲਰ ਦੇ ਮੁਕਾਬਲੇ 12 ਪੈਸੇ ਡਿੱਗ ਕੇ 88.80 ਦੇ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਵਾਪਸ ਆ ਗਿਆ।
ਪੀਟੀਆਈ