ਸ਼ਿਰੀਸ਼ ਚੰਦਰ ਮੁਰਮੂ ਬਣੇ RBI ਦੇ ਡਿਪਟੀ ਗਵਰਨਰ; ਸਰਕਾਰ ਨੇ ਦਿੱਤੀ ਮਨਜ਼ੂਰੀ
RBI Deputy Governor : ਭਾਰਤੀ ਰਿਜ਼ਰਵ ਬੈਂਕ (RBI) ਦੇ ਨਵੇਂ ਡਿਪਟੀ ਗਵਰਨਰ ਵਜੋਂ ਸਰਕਾਰ ਨੇ ਸ਼ਿਰੀਸ਼ ਚੰਦਰ ਮੁਰਮੂ ਨੂੰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਤਿੰਨ ਸਾਲ ਦੇ ਕਾਰਜਕਾਲ ਲਈ ਨਿਯੁਕਤ ਕੀਤਾ ਗਿਆ ਹੈ, ਜੋ 9 ਅਕਤੂਬਰ, 2025 ਤੋਂ ਆਪਣੀ ਡਿਊਟੀ ਸ਼ੁਰੂ ਕਰਨਗੇ।
ਸੂਤਰਾਂ ਮੁਤਾਬਿਕ ਕੈਬਨਿਟ ਦੀ ਨਿਯੁਕਤੀਆਂ ਕਮੇਟੀ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਦੱਸ ਦਈਏ ਕਿ ਸ਼ਿਰੀਸ਼ ਚੰਦਰ ਮੁਰਮੂ ਪਹਿਲਾਂ ਰਿਜ਼ਰਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਸੇਵਾ ਨਿਭਾ ਚੁੱਕੇ ਹਨ । ਸ਼ਿਰੀਸ਼ ਚੰਦਰ ਮੁਰਮੂ ਹੁਣ ਐੱਮ. ਰਾਜੇਸ਼ਵਰ ਰਾਓ ਦੀ ਥਾਂ ਲੈਣਗੇ,ਜਿਨ੍ਹਾਂ ਦਾ ਵਧਾਇਆ ਹੋਇਆ ਕਾਰਜਕਾਲ 8 ਅਕਤੂਬਰ ਨੂੰ ਖ਼ਤਮ ਹੋ ਰਿਹਾ ਹੈ।
RBI ਵਿੱਚ ਡਿਪਟੀ ਗਵਰਨਰ ਦੀ ਭੂਮਿਕਾ:
1934 ਦੇ ਆਰਬੀਆਈ ਐਕਟ ਦੇ ਅਨੁਸਾਰ, ਭਾਰਤੀ ਰਿਜ਼ਰਵ ਬੈਂਕ ਵਿੱਚ ਕੁੱਲ ਚਾਰ ਡਿਪਟੀ ਗਵਰਨਰ ਹਨ। ਇਨ੍ਹਾਂ ਵਿੱਚੋਂ ਦੋ ਆਰਬੀਆਈ ਅਧਿਕਾਰੀ ਹਨ, ਇੱਕ ਵਪਾਰਕ ਬੈਂਕਿੰਗ ਖੇਤਰ ਤੋਂ ਅਤੇ ਇੱਕ ਅਰਥਸ਼ਾਸਤਰੀ, ਜੋ ਮੁਦਰਾ ਨੀਤੀ ਵਿਭਾਗ ਦੀ ਨਿਗਰਾਨੀ ਕਰਦੇ ਹਨ। ਉਹ ਵੱਖ-ਵੱਖ ਵਿਭਾਗਾਂ ਲਈ ਜ਼ਿੰਮੇਵਾਰ ਹਨ, ਜਿਵੇਂ ਕਿ ਮੁਦਰਾ ਨੀਤੀ, ਵਿੱਤੀ ਬਾਜ਼ਾਰ, ਬੈਂਕਿੰਗ ਅਤੇ ਹੋਰ ਨੀਤੀਆਂ।
ਐਮ. ਰਾਜੇਸ਼ਵਰ ਰਾਓ ਦਾ ਕਾਰਜਕਾਲ
ਐਮ. ਰਾਜੇਸ਼ਵਰ ਰਾਓ ਨੂੰ ਸਤੰਬਰ 2020 ਵਿੱਚ ਡਿਪਟੀ ਗਵਰਨਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦਾ ਸ਼ੁਰੂਆਤੀ ਕਾਰਜਕਾਲ ਤਿੰਨ ਸਾਲਾਂ ਲਈ ਸੀ। ਬਾਅਦ ਵਿੱਚ ਉਨ੍ਹਾਂ ਨੂੰ 2023 ਵਿੱਚ ਇੱਕ ਸਾਲ ਦਾ ਅਤੇ 2024 ਵਿੱਚ ਇੱਕ ਹੋਰ ਕਾਰਜਕਾਲ ਦਿੱਤਾ ਗਿਆ ਅਤੇ ਉਨ੍ਹਾਂ ਨੇ 8 ਅਕਤੂਬਰ, 2025 ਤੱਕ ਕੁੱਲ ਪੰਜ ਸਾਲ ਸੇਵਾ ਦਿੱਤੀ।