ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Share Market: ਤਿੰਨ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਤੇਜ਼ੀ

ਮੁੰਬਈ, 20 ਜੂਨ ਏਸ਼ੀਅਨ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨ ਅਤੇ ਵਿਦੇਸ਼ੀ ਫੰਡ ਪ੍ਰਵਾਹ ਕਾਰਨ ਤਿੰਨ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੁੱਕਰਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ। ਇੱਕ ਫਲੈਟ ਸ਼ੁਰੂਆਤ ਤੋਂ ਬਾਅਦ 30-ਸ਼ੇਅਰਾਂ ਵਾਲਾ BSE ਸੈਂਸੈਕਸ ਬਾਅਦ...
Advertisement

ਮੁੰਬਈ, 20 ਜੂਨ

ਏਸ਼ੀਅਨ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨ ਅਤੇ ਵਿਦੇਸ਼ੀ ਫੰਡ ਪ੍ਰਵਾਹ ਕਾਰਨ ਤਿੰਨ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੁੱਕਰਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ। ਇੱਕ ਫਲੈਟ ਸ਼ੁਰੂਆਤ ਤੋਂ ਬਾਅਦ 30-ਸ਼ੇਅਰਾਂ ਵਾਲਾ BSE ਸੈਂਸੈਕਸ ਬਾਅਦ ਵਿੱਚ 289.43 ਅੰਕ ਚੜ੍ਹ ਕੇ 81,651.30 ’ਤੇ ਪਹੁੰਚ ਗਿਆ। 50-ਸ਼ੇਅਰਾਂ ਵਾਲਾ NSE ਨਿਫਟੀ 88.25 ਅੰਕ ਵਧ ਕੇ 24,881.50 ’ਤੇ ਪਹੁੰਚ ਗਿਆ।

Advertisement

ਇਸ ਦੌਰਾਨ 30-ਸੈਂਸੈਕਸ ਫਰਮਾਂ ਵਿੱਚੋਂ ਮਹਿੰਦਰਾ ਐਂਡ ਮਹਿੰਦਰਾ, ਈਟਰਨਲ, ਸਟੇਟ ਬੈਂਕ ਆਫ਼ ਇੰਡੀਆ, ਅਲਟਰਾਟੈੱਕ ਸੀਮਿੰਟ, ਬਜਾਜ ਫਿਨਸਰਵ ਅਤੇ ਮਾਰੂਤੀ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਇੰਡਸਇੰਡ ਬੈਂਕ, ਬਜਾਜ ਫਾਈਨੈਂਸ, ਟੈੱਕ ਮਹਿੰਦਰਾ ਅਤੇ ਕੋਟਕ ਮਹਿੰਦਰਾ ਬੈਂਕ ਪਛੜ ਗਏ। ਐਕਸਚੇਂਜ ਡੇਟਾ ਦੇ ਅਨੁਸਾਰ,ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਵੀਰਵਾਰ ਨੂੰ 934.62 ਕਰੋੜ ਰੁਪਏ ਦੇ ਇਕੁਇਟੀ ਖਰੀਦੇ। ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ ਵੀ 605.97 ਕਰੋੜ ਰੁਪਏ ਦੀਆਂ ਇਕੁਇਟੀਆਂ ਖਰੀਦੀਆਂ।

ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 13 ਪੈਸੇ ਵਧ ਕੇ 86.60 ’ਤੇ ਪਹੁੰਚ ਗਿਆ।-ਪੀਟੀਆਈ

Advertisement
Tags :
BSEBSE and NSENSEShare Market