Share Market: ਸ਼ੁਰੂਆਤੀ ਕਾਰੋਬਾਰ ਵਿੱਚ ਬਾਜ਼ਾਰਾਂ ’ਚ ਗਿਰਾਵਟ
ਵਿਦੇਸ਼ੀ ਫੰਡਾਂ ਦੀ ਨਿਕਾਸੀ ਅਤੇ ਕਾਰੋਬਾਰ ਦੀ ਢਿੱਲੀ ਸ਼ੁਰੂਆਤ ਕਾਰਨ ਸ਼ੁੱਕਰਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। ਸ਼ੁਰੂਆਤੀ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 185.67 ਅੰਕ ਡਿੱਗ ਕੇ 82,073.57 ’ਤੇ ਆ ਗਿਆ। 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 45.4 ਅੰਕ ਡਿੱਗ ਕੇ 25,066.05 ’ਤੇ ਆ ਗਿਆ।
ਸੈਂਸੈਕਸ ਫਰਮਾਂ ਵਿੱਚੋਂ ਐਕਸਿਸ ਬੈਂਕ ਲਗਭਗ 5 ਪ੍ਰਤੀਸ਼ਤ ਹੇਠਾਂ ਆ ਗਿਆ, ਕੰਪਨੀ ਨੇ ਜੂਨ ਤਿਮਾਹੀ ਵਿੱਚ ਆਪਣੇ ਏਕੀਕ੍ਰਿਤ ਸ਼ੁੱਧ ਲਾਭ ਵਿੱਚ 3 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਹੈ। ਇਸ ਦੌਰਾਨ ਭਾਰਤੀ ਏਅਰਟੈੱਲ, ਕੋਟਕ ਮਹਿੰਦਰਾ ਬੈਂਕ, ਇਟਰਨਲ ਅਤੇ ਟੈੱਕ ਮਹਿੰਦਰਾ ਵੀ ਪਛੜ ਗਏ।
ਹਾਲਾਂਕਿ ਪਾਵਰ ਗਰਿੱਡ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ ਅਤੇ ਟਾਟਾ ਮੋਟਰਜ਼ ਨੇ ਬਾਜ਼ਾਰ ਦੇ ਵਿਆਪਕ ਰੁਝਾਨਾਂ ਤੋਂ ਉਲਟ ਲਾਭ ਪ੍ਰਾਪਤ ਕੀਤਾ ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਵੀਰਵਾਰ ਨੂੰ 3,694.31 ਕਰੋੜ ਰੁਪਏ ਦੀਆਂ ਇਕੁਇਟੀਜ਼ ਵੇਚੀਆਂ ਹਨ। ਪੀਟੀਆਈ