ਸ਼ੇਅਰ ਮਾਰਕੀਟ: ਵਿਦੇਸ਼ੀ ਫੰਡਾਂ ਦੀ ਭਾਰੀ ਨਿਕਾਸੀ, ਬਜ਼ਾਰ ਦਾ ਨਕਾਰਾਤਮਕ ਰੁਖ਼
Stock Market Today
Advertisement
ਮੁੰਬਈ, 24 ਅਕਤੂਬਰ
Stock Market Today: ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਦੇ ਬਾਅਦ ਇਕੁਇਟੀ ਬਜ਼ਾਰ ਨਕਾਰਾਤਮਕ ਰੁਖ਼ ਵਿਚ ਹੋ ਗਏ ਕਿਉਂਕਿ ਬੇਰੋਕ ਵਿਦੇਸ਼ੀ ਫੰਡਾਂ ਦੀ ਨਿਕਾਸੀ ਅਤੇ ਹਿੰਦੁਸਤਾਨ ਯੂਨੀਲੀਵਰ ਦੀ ਨਿਰਾਸ਼ਾਜਨਕ ਕਮਾਈ ਨੇ ਨਿਵੇਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਬੀਐੱਸਈ ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 177.84 ਅੰਕ ਚੜ੍ਹ ਕੇ 80,259.82 'ਤੇ ਪਹੁੰਚ ਗਿਆ। ਐੱਨਐੱਸਈ ਨਿਫ਼ਟੀ 45.15 ਅੰਕ ਵਧ ਕੇ 24,480.65 ’ਤੇ ਪਹੁੰਚ ਗਿਆ। ਹਾਲਾਂਕਿ ਛੇਤੀ ਹੀ ਬੈਂਚਮਾਰਕ ਸੂਚਕ ਨੂੰ ਵਿਕਰੀ ਦਾ ਸਾਹਮਣਾ ਕਰਨਾ ਪਿਆ। ਬੀਐੱਸਈ ਬੈਂਚਮਾਰਕ ਗੇਜ 219.12 ਅੰਕ ਡਿੱਗ ਕੇ 79,862.86 ’ਤੇ ਅਤੇ ਨਿਫਟੀ 74 ਅੰਕ ਡਿੱਗ ਕੇ 24,361.50 'ਤੇ ਕਾਰੋਬਾਰ ਕਰ ਰਿਹਾ ਸੀ। ਪੀਟੀਆਈ
Advertisement