Advertisement
ਮੁੰਬਈ, 20 ਦਸੰਬਰ
ਆਲਮੀ ਬਾਜ਼ਾਰਾਂ ਵਿਚ ਕਮਜ਼ੋਰ ਰੁਝਾਨਾਂ ਦਰਮਿਆਨ ਘਰੇਲੂ ਸ਼ੇਅਰ ਬਾਜ਼ਾਰ ਵਿਚ ਨਿਘਾਰ ਦਾ ਸਿਲਸਿਲਾ ਅੱਜ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਰਿਹਾ। ਬੀਐੱਸਈ ਤੇ ਐੱਨਐੱਸਈ ਦੇ ਸੂਚਕ ਅੰਕ ਕਰੀਬ 1.5 ਫੀਸਦ ਤੱਕ ਡਿੱਗ ਗਏ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ 1,176.46 ਅੰਕ (1.49 ਫੀਸਦ) ਡਿੱਗ ਕੇ 78,041.59 ਉੱਤੇ ਬੰਦ ਹੋਇਆ। ਉਂਝ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ ਇਕ ਵੇਲੇ 1,343.46 ਨੁਕਤੇ ਡਿੱਗ ਕੇ 77,874.59 ਦੇ ਪੱਧਰ ਨੂੰ ਵੀ ਗਿਆ। ਇਸੇ ਤਰ੍ਹਾਂ ਐੱਨਐੱਸਈ ਦਾ ਸੂਚਕ ਅੰਕ ਨਿਫਟੀ 364.20 ਨੁਕਤੇ (1.52 ਫੀਸਦ) ਡਿੱਗ ਕੇ 23,587.50 ਉੱਤੇ ਬੰਦ ਹੋਇਆ। ਸੈਂਸੈਕਸ ਦੀਆਂ ਪ੍ਰਮੁੱਖ ਕੰਪਨੀਆਂ ਵਿਚੋਂ ਟੈੱਕ ਮਹਿੰਦਰਾ, ਇੰਡਸਇੰਡ ਬੈਂਕ, ਮਹਿੰਦਰ ਐਂਡ ਮਹਿੰਦਰਾ, ਟਾਟਾ ਮੋਟਰਜ਼, ਲਾਰਸਨ ਐਂਡ ਟੁਬਰੋ, ਐੱਸਬੀਆਈ, ਟੀਸੀਐੱਲ, ਅਲਟਰਾਟੈੱਕ ਸੀਮਿੰਟ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਨਿਘਾਰ ਦਰਜ ਕੀਤਾ ਗਿਆ। ਉਧਰ ਜੇਐੱਸਡਬਲਿਊ ਸਟੀਲ, ਨੈਸਲੇ ਤੇ ਟਾਈਟਨ ਦੇ ਸ਼ੇਅਰ ਮੁਨਾਫ਼ੇ ਵਿਚ ਰਹੇ। -ਪੀਟੀਆਈ
Advertisement
Advertisement
×