Sensex jumps 1,022.50 points; Nifty inches near record high on US fed rate cut hopesਤਿੰਨ ਦਿਨਾਂ ਦੀ ਗਿਰਾਵਟ ਮਗਰੋਂ ਸੈਂਸੈਕਸ ਵਿਚ ਅੱਜ 1,022 ਅੰਕਾਂ ਦਾ ਵਾਧਾ ਹੋਇਆ ਜਦੋਂ ਕਿ ਨਿਫਟੀ ਨੇ ਅੱਜ 26,000 ਦੇ ਪੱਧਰ ਨੂੰ ਮੁੜ ਪ੍ਰਾਪਤ ਕੀਤਾ। ਅਜਿਹਾ ਅਮਰੀਕਾ ਫੈੱਡ ਰੇਟ ਵਿਚ ਕਟੌਤੀ ਅਤੇ ਨਵੇਂ ਵਿਦੇਸ਼ੀ ਫੰਡ ਪ੍ਰਵਾਹ ਦੀਆਂ ਵਧਦੀਆਂ ਉਮੀਦਾਂ ਦਰਮਿਆਨ ਸੰਭਵ ਹੋਇਆ।
30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 1,022.50 ਅੰਕ ਵਧ ਕੇ 1.21 ਫੀਸਦੀ ਦੇ ਵਾਧੇ ਨਾਲ 85,609.51 ਹੋ ਗਿਆ। ਦੂਜੇ ਪਾਸੇ 50-ਸ਼ੇਅਰਾਂ ਵਾਲਾ ਐਨਐਸਈ ਨਿਫਟੀ 320.50 ਅੰਕ ਵਧਿਆ ਤੇ ਇਸ ਵਿਚ 1.24 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਨਿਫਟੀ 26,205.30 ’ਤੇ ਬੰਦ ਹੋਇਆ ਜੋ ਇਸ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੋਂ ਸਿਰਫ 10 ਅੰਕ ਪਿੱਛੇ ਹੈ। ਦਿਨ ਦੇ ਕਾਰੋਬਾਰ ਦੌਰਾਨ ਨਿਫਟੀ 330.35 ਅੰਕ ਵਧ ਕੇ 26,215.15 ’ਤੇ ਪਹੁੰਚ ਗਿਆ ਸੀ।
ਮਾਹਰਾਂ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਕਾਰ ਸੰਭਾਵੀ ਜੰਗਬੰਦੀ ਕਾਰਨ ਨਿਵੇਸ਼ਕਾਂ ਵਿਚ ਹਾਂਪੱਖੀ ਰੁਝਾਨ ਰਿਹਾ ਤੇ ਉਨ੍ਹਾਂ ਨੇ ਮਜ਼ਬੂਤ ਮਾਰਕੀਟ ਟਰੈਂਡ ਰਹਿਣ ਦੀ ਉਮੀਦ ਜਤਾਈ ਹੈ। ਇਸ ਦੌਰਾਨ ਬਜਾਜ ਫਿਨਸਰਵ, ਬਜਾਜ ਫਾਈਨੈਂਸ, ਟਾਟਾ ਸਟੀਲ, ਰਿਲਾਇੰਸ ਇੰਡਸਟਰੀਜ਼, ਸਨ ਫਾਰਮਾ, ਟਾਟਾ ਮੋਟਰਜ਼ ਪੈਸੇਂਜਰ ਵਹੀਕਲਜ਼, ਐਕਸਿਸ ਬੈਂਕ ਅਤੇ ਇਨਫੋਸਿਸ ਦੇ ਸ਼ੇਅਰ ਵਧੇ ਜਦਕਿ ਭਾਰਤੀ ਏਅਰਟੈੱਲ ਅਤੇ ਏਸ਼ੀਅਨ ਪੇਂਟਸ ਪਿੱਛੇ ਰਹਿ ਗਏ।
ਇਸ ਦੌਰਾਨ ਧਾਤਾਂ, ਊਰਜਾ ਅਤੇ ਆਈਟੀ ਦੇ ਸ਼ੇਅਰਾਂ ਵਿਚ ਵੀ ਵਾਧਾ ਹੋਇਆ। ਪੀਟੀਆਈ

