ਸੈਂਸੈਕਸ, ਨਿਫ਼ਟੀ ਸ਼ੁਰੂਆਤੀ ਕਾਰੋਬਾਰ ਵਿੱਚ ਸਰਵਕਾਲੀ ਉੱਚ ਪੱਧਰ ’ਤੇ ਪੁੱਜਿਆ
ਮੁੰਬਈ, 26 ਸਤੰਬਰ Stock Market Today: ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫ਼ਟੀ ਨੇ ਸ਼ੁਰੂਆਤੀ ਵਪਾਰ ਵਿੱਚ ਤਾਜ਼ਾ ਸਰਵਕਾਲੀ ਉੱਚ ਪੱਧਰਾਂ ਨੂੰ ਛੂਹਿਆ ਹੈ। ਵੀਰਵਾਰ ਨੂੰ ਏਸ਼ੀਆਈ ਬਾਜ਼ਾਰਾਂ ’ਚ ਤੇਜ਼ੀ ਅਤੇ ਆਈਟੀ ਸਟਾਕਾਂ ’ਚ ਖ਼ਰੀਦਦਾਰੀ ਦੇ ਵਿਚਕਾਰ ਬੀਐਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ...
Advertisement
ਮੁੰਬਈ, 26 ਸਤੰਬਰ
Stock Market Today: ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫ਼ਟੀ ਨੇ ਸ਼ੁਰੂਆਤੀ ਵਪਾਰ ਵਿੱਚ ਤਾਜ਼ਾ ਸਰਵਕਾਲੀ ਉੱਚ ਪੱਧਰਾਂ ਨੂੰ ਛੂਹਿਆ ਹੈ। ਵੀਰਵਾਰ ਨੂੰ ਏਸ਼ੀਆਈ ਬਾਜ਼ਾਰਾਂ ’ਚ ਤੇਜ਼ੀ ਅਤੇ ਆਈਟੀ ਸਟਾਕਾਂ ’ਚ ਖ਼ਰੀਦਦਾਰੀ ਦੇ ਵਿਚਕਾਰ ਬੀਐਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 202.3 ਅੰਕ ਚੜ੍ਹ ਕੇ 85,372.17 ਦੇ ਸਰਵਕਾਲੀ ਰਿਕਾਰਡ ਸਿਖਰ ’ਤੇ ਪਹੁੰਚ ਗਿਆ।
Advertisement
ਐੱਨਐੱਸਈ ਨਿਫ਼ਟੀ 51.85 ਅੰਕ ਵਧ ਕੇ 26,056 ਦੇ ਨਵੇਂ ਉੱਚੇ ਪੱਧਰ ’ਤੇ ਪੁੱਜ ਗਿਆ। ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਮਾਰੂਤੀ, ਨੈਸਲੇ, ਟਾਟਾ ਮੋਟਰਜ਼, ਇੰਫੋਸਿਸ, ਟੈਕ ਮਹਿੰਦਰਾ, ਐਚਸੀਐਲ ਟੈਕਨਾਲੋਜੀਜ਼, ਬਜਾਜ ਫਿਨਸਰਵ, ਟਾਟਾ ਕੰਸਲਟੈਂਸੀ ਸਰਵਿਸਿਜ਼, ਆਈਟੀਸੀ ਅਤੇ ਭਾਰਤੀ ਏਅਰਟੈੱਲ ਸਭ ਤੋਂ ਵੱਧ ਲਾਭਕਾਰੀ ਸਨ। -ਪੀਟੀਆਈ
Advertisement
×