ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Stocks ਇਰਾਨ ’ਤੇ ਅਮਰੀਕੀ ਹਮਲੇ ਮਗਰੋਂ ਸ਼ੁਰੂਆਤੀ ਕਾਰੋਬਾਰ ’ਚ ਸੈਂਸੈਕਸ ਤੇ ਨਿਫਟੀ ਡਿੱਗੇ

ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 17 ਪੈਸੇ ਕਮਜ਼ੋਰ ਹੋਇਆ
Advertisement

ਮੁੰਬਈ, 23 ਜੂਨ

ਅਮਰੀਕਾ ਵੱਲੋਂ ਇਰਾਨ ਵਿੱਚ ਤਿੰਨ ਪ੍ਰਮੁੱਖ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ ਮਗਰੋਂ ਪੱਛਮੀ ਏਸ਼ੀਆ ਵਿੱਚ ਵਧੇ ਤਣਾਅ ਦਰਮਿਆਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ Sensex ਅਤੇ Nitfy ਡਿੱਗ ਗਏ।

Advertisement

ਸ਼ੁਰੂਆਤੀ ਕਾਰੋਬਾਰ ਵਿੱਚ BSE ਸੈਂਸੈਕਸ 705.65 ਅੰਕ ਡਿੱਗ ਕੇ 81,702.52 ’ਤੇ ਪਹੁੰਚ ਗਿਆ। NSE ਦਾ ਨਿਫਟੀ 182.85 ਅੰਕ ਡਿੱਗ ਕੇ 24,929.55 ’ਤੇ ਆ ਗਿਆ। ਸੈਂਸੈਕਸ ਵਿਚ ਸੂਚੀਬੱਧ 30 ਕੰਪਨੀਆਂ ਵਿੱਚੋਂ ਇਨਫੋਸਿਸ, ਐੱਚਸੀਐੱਲ ਟੈੱਕ, ਹਿੰਦੁਸਤਾਨ ਯੂਨੀਲੀਵਰ, ਬਜਾਜ ਫਾਇਨਾਂਸ, ਪਾਵਰ ਗਰਿੱਡ ਅਤੇ ਈਟਰਨਲ (ਪਹਿਲਾਂ ਜ਼ੋਮੈਟੋ) ਸਭ ਤੋਂ ਵੱਧ ਨੁਕਸਾਨ ਵਿਚ ਰਹੇ।

ਏਸ਼ਿਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਘਾਟੇ ਵਿੱਚ ਰਹੇ। ਚੀਨ ਦੇ ਸ਼ੰਘਾਈ ਐੱਸਐੱਸਈ ਕੰਪੋਜ਼ਿਟ ਵਿਚ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ। ਸ਼ੁੱਕਰਵਾਰ ਨੂੰ ਜ਼ਿਆਦਾਤਰ ਅਮਰੀਕੀ ਬਾਜ਼ਾਰ ਨਕਾਰਾਤਮਕ ਰੁਝਾਨ ਨਾਲ ਬੰਦ ਹੋਏ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ 1.69 ਪ੍ਰਤੀਸ਼ਤ ਵਧ ਕੇ $78.31 ਪ੍ਰਤੀ ਬੈਰਲ ’ਤੇ ਪਹੁੰਚ ਗਿਆ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਸ਼ੁੱਕਰਵਾਰ ਨੂੰ ਖਰੀਦਦਾਰ ਸਨ ਅਤੇ 7,940.70 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਉਧਰ ਇਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕੀ ਹਮਲਿਆਂ ਦਾ ਅਸਰ ਭਾਰਤੀ ਰੁਪੱਈਏ ’ਤੇ ਵੀ ਪਿਆ। ਇਨ੍ਹਾਂ ਹਮਲਿਆਂ ਮਗਰੋਂ ਆਲਮੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਰਮਿਆਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 17 ਪੈਸੇ ਡਿੱਗ ਕੇ 86.72 ’ਤੇ ਪਹੁੰਚ ਗਿਆ। ਫਾਰੈਕਸ ਵਪਾਰੀਆਂ ਨੇ ਕਿਹਾ ਕਿ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਵਿੱਚ ਮਜ਼ਬੂਤੀ ਨੇ ਸਥਾਨਕ ਇਕਾਈ ’ਤੇ ਹੋਰ ਦਬਾਅ ਪਾਇਆ। ਹਾਲਾਂਕਿ, ਵਿਦੇਸ਼ੀ ਪੂੰਜੀ ਪ੍ਰਵਾਹ ਅਤੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵਾਧੇ ਨੇ ਸਥਾਨਕ ਮੁਦਰਾ ਵਿੱਚ ਗਿਰਾਵਟ ਨੂੰ ਸੀਮਤ ਕਰ ਦਿੱਤਾ। -ਪੀਟੀਆਈ

Advertisement
Tags :
indian rupeeIndian Stock MarketSensex and Nifty