ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 700 ਅੰਕਾਂ ਦੇ ਉਛਾਲ ਨਾਲ 85000 ਦੇ ਅੰਕੜੇ ਨੂੰ ਪਾਰ
ਅਮਰੀਕਾ-ਭਾਰਤ ਵਪਾਰ ਸੌਦੇ ਨੂੰ ਲੈ ਕੇ ਵੱਧ ਰਹੇ ਸਕਾਰਾਤਮਕ ਰੁਖ਼ ਦਰਮਿਆਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ। ਵਿਦੇਸ਼ੀ ਫੰਡਾਂ ਦੇ ਨਵੇਂ ਪ੍ਰਵਾਹ ਅਤੇ ਆਈਟੀ ਸਟਾਕਾਂ ਵਿੱਚ ਖਰੀਦਦਾਰੀ ਨਾਲ ਵੀ ਸ਼ੁਰੂਆਤੀ ਕਾਰੋਬਾਰ...
ਅਮਰੀਕਾ-ਭਾਰਤ ਵਪਾਰ ਸੌਦੇ ਨੂੰ ਲੈ ਕੇ ਵੱਧ ਰਹੇ ਸਕਾਰਾਤਮਕ ਰੁਖ਼ ਦਰਮਿਆਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ। ਵਿਦੇਸ਼ੀ ਫੰਡਾਂ ਦੇ ਨਵੇਂ ਪ੍ਰਵਾਹ ਅਤੇ ਆਈਟੀ ਸਟਾਕਾਂ ਵਿੱਚ ਖਰੀਦਦਾਰੀ ਨਾਲ ਵੀ ਸ਼ੁਰੂਆਤੀ ਕਾਰੋਬਾਰ ਵਿਚ ਸ਼ੇਅਰ ਬਾਜ਼ਾਰ ਨੇ ਸ਼ੂਟ ਵੱਟੀ।
30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 734.36 ਅੰਕ ਵਧ ਕੇ 85,160.70 ’ਤੇ ਅਤੇ 50-ਸ਼ੇਅਰਾਂ ਵਾਲਾ ਐਨਐਸਈ ਨਿਫਟੀ 198.3 ਅੰਕ ਵਧ ਕੇ 26,066.90 ’ਤੇ ਪਹੁੰਚ ਗਿਆ। ਸੈਂਸੈਕਸ ਫਰਮਾਂ ਵਿੱਚੋਂ ਇਨਫੋਸਿਸ, ਐਚਸੀਐਲ ਟੈੱਕ, ਟੈੱਕ ਮਹਿੰਦਰਾ, ਐਕਸਿਸ ਬੈਂਕ, ਹਿੰਦੁਸਤਾਨ ਯੂਨੀਲੀਵਰ ਅਤੇ ਕੋਟਕ ਮਹਿੰਦਰਾ ਬੈਂਕ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਹਾਲਾਂਕਿ ਈਟਰਨਲ ਅਤੇ ਬਜਾਜ ਫਿਨਸਰਵ ਪਿੱਛੇ ਸਨ।
ਏਸ਼ਿਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ ਉੱਚ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ ਜਦੋਂ ਕਿ ਜਾਪਾਨ ਦਾ ਨਿੱਕੇਈ 225 ਸੂਚਕ ਅੰਕ, ਸ਼ੰਘਾਈ ਦਾ ਐਸਐਸਈ ਕੰਪੋਜ਼ਿਟ ਸੂਚਕ ਅੰਕ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਹੇਠਾਂ ਦਰਜ ਕੀਤਾ ਗਿਆ ਸੀ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਖੇਤਰ ਵਿੱਚ ਬੰਦ ਹੋਏ। ਮੰਗਲਵਾਰ ਨੂੰ ਇੱਕ ਘੰਟੇ ਦੇ ਵਿਸ਼ੇਸ਼ ਮਹੂਰਤ ਕਾਰੋਬਾਰੀ ਸੈਸ਼ਨ ਵਿੱਚ, ਸੈਂਸੈਕਸ 62.97 ਅੰਕ ਜਾਂ 0.07 ਫੀਸਦ ਦੇ ਵਾਧੇ ਨਾਲ 84,426.34 ’ਤੇ ਬੰਦ ਹੋਇਆ। ਨਿਫਟੀ 25.45 ਅੰਕ ਜਾਂ 0.10 ਫੀਸਦ ਦੇ ਵਾਧੇ ਨਾਲ 25,868.60 ’ਤੇ ਬੰਦ ਹੋਇਆ।