ਮੁੰਬਈ, 20 ਸਤੰਬਰ
Share Market Today: ਬੀਐੱਸਈ ਸੂਚਕਅੰਕ ਸੈਂਸੈਕਸ ਸ਼ੁੱਕਰਵਾਰ ਨੂੰ ਸ਼ੁਰੂਆਤ ਦੌਰਾਨ 84000 ਅੰਕਾਂ ਦੇ ਰਿਕਾਰਡ ਪੱਧਰ ’ਤੇ ਪੁੱਜ ਗਿਆ ਅਤੇ ਨਿਫ਼ਟੀ ਨੇ ਵੀ ਆਪਣੇ ਨਵੇਂ ਰਿਕਾਰਡ ਉੱਚ ਪੱਧਰ ਨੂੰ ਛੂਹ ਲਿਆ। ਕੌਮਾਂਤਰੀ ਬਜ਼ਾਰਾਂ ਵਿਚ ਤੇਜ਼ੀ ਨਾਲ ਅਮਰੀਕੀ ਫੈਡਰਲ ਰਿਜ਼ਰਵ ਬੈਂਕ ਵੱਲੋਂ ਚਾਰ ਸਾਲਾਂ ਤੋਂ ਵੱਧ ਦੇ ਸਮੇਂ ਬਾਅਦ ਆਪਣੀਆਂ ਵਿਆਜ਼ ਦਰਾਂ ਵਿਚ ਕਟੌਤੀ ਨਾਲ ਘਰੇਲੂ ਬਜ਼ਾਰਾਂ ਵਿਚ ਤੇਜ਼ੀ ਆਈ ਹੈ।
Advertisement
30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 975.1 ਅੰਕਾਂ ਦੀ ਛਾਲ ਭਰਦਿਆਂ 84,159.90 ਦੇ ਨਵੇਂ ਰਿਕਾਰਡ ’ਤੇ ਪੁੱਜ ਗਿਆ। ਐੱਨਐੱਸਈ ਨਿਫ਼ਟੀ 271.1 ਅੰਕ ਵਧਕੇ 25,686.90 ਦੇ ਸਰਵਕਾਲੀ ਸਿਖਰ ’ਤੇ ਰਿਹਾ। ਪੀਟੀਆਈ
Advertisement
×