ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Sensex crashes ਸ਼ੇਅਰ ਬਾਜ਼ਾਰ 1235 ਅੰਕ ਡਿੱਗ ਕੇ ਸੱਤ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜਾ

ਗੁਆਂਢੀ ਮੁਲਕਾਂ ਨੂੰ ਵੱਧ ਟੈਕਸ ਲਾਉਣ ਦੀ ਟਰੰਪ ਦੀ ਚੇਤਾਵਨੀ ਨੇ ਨਿਵੇਸ਼ਕਾਂ ਦੇ ਫ਼ਿਕਰ ਵਧਾਏ
Advertisement

ਮੁੰਬਈ, 21 ਜਨਵਰੀ

ਡੋਨਲਡ ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਦੇ ਹੀ ਗੁਆਂਢੀ ਮੁਲਕਾਂ ਨੂੰ ਵਧ ਟੈਕਸ ਲਾਉਣ ਦੇ ਕੀਤੇ ਐਲਾਨ ਮਗਰੋਂ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਅੱਜ 1235.08 ਨੁਕਤਿਆਂ ਦੇ ਨੁਕਸਾਨ ਨਾਲ ਸੱਤ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜ ਗਿਆ। ਸੈਂਸੈਕਸ ਦਿਨ ਦੇ ਕਾਰੋਬਾਰ ਦੌਰਾਨ ਇਕ ਵਾਰ 1431.57 ਨੁਕਤਿਆਂ ਦੇ ਨੁਕਸਾਨ ਨਾਲ 75,641.87 ਦੇ ਪੱਧਰ ਨੂੰ ਵੀ ਪੁੱਜਾ, ਪਰ ਫਿਰ 1.60 ਫੀਸਦ ਦੇ ਨੁਕਸਾਨ ਨਾਲ 75,838.36 ਉੱਤੇ ਬੰਦ ਹੋਇਆ। ਆਈਸੀਆਈਸੀਆਈ ਬੈਂਕ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਨੂੰ ਵੱਡੀ ਮਾਰ ਪਈ। ਉਧਰ ਐੱਨਐੱੱਸਈ ਦਾ ਨਿਫਟੀ 367.9 ਨੁਕਤੇ ਡਿੱਗ ਕੇ 22,976.85 ਦੇ ਪੱਧਰ ’ਤੇ ਬੰਦ ਹੋਇਆ। ਸੈਂਸੈਕਸ ਦੇ ਸ਼ੇਅਰਾਂ ਵਿੱਚ ਜ਼ੋਮੈਟੋ, ਐਨਟੀਪੀਸੀ, ਅਡਾਨੀ ਪੋਰਟਸ, ਆਈਸੀਆਈਸੀਆਈ ਬੈਂਕ, ਸਟੇਟ ਬੈਂਕ ਆਫ ਇੰਡੀਆ, ਰਿਲਾਇੰਸ ਇੰਡਸਟਰੀਜ਼, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਾਇਨਾਂਸ, ਟੈੱਕ ਮਹਿੰਦਰਾ ਅਤੇ ਐਕਸਿਸ ਬੈਂਕ ਨੂੰ ਨੁਕਸਾਨ ਝੱਲਣਾ ਪਿਆ। ਅਲਟਰਾਟੈੱਕ ਸੀਮਿੰਗ ਤੇ ਐੱਚਸੀਐੱਲ ਟੈਕਨਾਲੋਜੀਜ਼ ਦੇ ਸ਼ੇਅਰ ਮੁਨਾਫ਼ੇ ’ਚ ਰਹੇ। -ਪੀਟੀਆਈ

Advertisement

Advertisement
Show comments