ਸ਼ੇਅਰ ਬਾਜ਼ਾਰ ਨੂੰ 694 ਅੰਕਾਂ ਦਾ ਗੋਤਾ
Indian Stock Market:
ਐੱਚਡੀਐੱਫਸੀ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਕਾਰਨ ਸੈਂਸੈਕਸ ਛੇ ਕਾਰੋਬਾਰੀ ਸੈਸ਼ਨਾਂ ਦੀ ਤੇਜ਼ੀ ਮਗਰੋਂ ਅੱਜ 694 ਅੰਕ ਡਿੱਗ ਕੇ ਬੰਦ ਹੋਇਆ। ਤੀਹ ਸ਼ੇਅਰਾਂ ਉੱਤੇ ਆਧਾਰਿਤ ਬੀਐੱਸਈ ਸੈਂਸੈਕਸ 693.86 ਅੰਕ (0.85 ਫੀਸਦ) ਟੁੱਟ ਕੇ 81,306.85 ਅੰਕ ’ਤੇ ਬੰਦ ਹੋਇਆ। ਉਂਜ ਦਿਨ ਦੇ ਕਾਰੋਬਾਰ ਦੌਰਾਨ ਇਕ ਸਮੇਂ ਇਹ 708.94 ਅੰਕ ਟੁੱਟ ਕੇ 81,291.77 ਅੰਕਾਂ ’ਤੇ ਆ ਗਿਆ ਸੀ। ਇਸ ਦੌਰਾਨ 50 ਸ਼ੇਅਰਾਂ ਵਾਲਾ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ ਵੀ 213.65 (0.85 ਫੀਸਦ) ਅੰਕ ਡਿੱਗ ਕੇ 24,870.10 ’ਤੇ ਬੰਦ ਹੋਇਆ। -
ਸੈਂਸੈਕਸ ’ਤੇ ਸੂਚੀਬੱਧ ਕੰਪਨੀਆਂ ਵਿੱਚੋਂ HCL Tech, Asian Paints, Tech Mahindra, ICICI Bank, HDFC Bank, ITC, Tata Consultancy Services ਅਤੇ NTPC ਸ਼ੇਅਰਾਂ ਵਿੱਚ ਕਾਫ਼ੀ ਗਿਰਾਵਟ ਆਈ। ਹਾਲਾਂਕਿ, ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ, ਭਾਰਤ ਇਲੈਕਟ੍ਰਾਨਿਕਸ ਅਤੇ ਸਨ ਫਾਰਮਾ ਦੇ ਸ਼ੇਅਰ ਵਾਧੇ ਨਾਲ ਬੰਦ ਹੋਏ। ਇਸ ਦੇ ਨਾਲ, ਦੋਵਾਂ ਸਟਾਕ ਬਾਜ਼ਾਰਾਂ ਵਿੱਚ ਲਗਾਤਾਰ ਛੇ ਦਿਨਾਂ ਦੀ ਤੇਜ਼ੀ ਰੁਕ ਗਈ। ਪਿਛਲੇ ਛੇ ਕਾਰੋਬਾਰੀ ਸੈਸ਼ਨਾਂ ਵਿੱਚ ਸੈਂਸੈਕਸ 1,765 ਅੰਕ (2.14 ਫੀਸਦ) ਅਤੇ ਨਿਫਟੀ 596 ਅੰਕ (2.4 ਫ਼ੀਸਦ) ਦੀ ਤੇਜ਼ੀ ਆਈ ਸੀ।
ਏਸ਼ਿਆਈ ਬਾਜ਼ਾਰਾਂ ਵਿੱਚ, ਚੀਨ ਦਾ ਸ਼ੰਘਾਈ SSE ਕੰਪੋਜ਼ਿਟ, ਦੱਖਣੀ ਕੋਰੀਆ ਦਾ ਕੋਸਪੀ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਲਾਭ ਵਿੱਚ ਰਿਹਾ ਜਦੋਂ ਕਿ ਜਾਪਾਨ ਦਾ Nikkei 225 ਘਾਟੇ ਵਿੱਚ ਰਿਹਾ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਰੁਝਾਨ ਨਾਲ ਬੰਦ ਹੋਏ। ਅੰਤਰਰਾਸ਼ਟਰੀ ਮਿਆਰੀ ਬਰੈਂਟ ਕਰੂਡ 0.18 ਫੀਸਦ ਦੀ ਗਿਰਾਵਟ ਨਾਲ $67.56 ਪ੍ਰਤੀ ਬੈਰਲ ’ਤੇ ਰਿਹਾ।
ਉਧਰ ਅਮਰੀਕੀ ਡਾਲਰ ਦੀ ਵਧਦੀ ਮੰਗ ਦਰਮਿਆਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ 27 ਪੈਸੇ ਡਿੱਗ ਕੇ 87.53 ਰੁਪਏ ਪ੍ਰਤੀ ਡਾਲਰ ’ਤੇ ਆ ਗਿਆ। ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਵਿਦੇਸ਼ੀ ਪੂੰਜੀ ਪ੍ਰਵਾਹ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਸਥਾਨਕ ਮੁਦਰਾ ਵਿੱਚ ਤੇਜ਼ ਗਿਰਾਵਟ ਨੂੰ ਸੀਮਤ ਕਰ ਦਿੱਤਾ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 87.37 ’ਤੇ ਖੁੱਲ੍ਹਿਆ। ਫਿਰ ਇਹ 87.36 ਪ੍ਰਤੀ ਡਾਲਰ ’ਤੇ ਪਹੁੰਚ ਗਿਆ, ਜੋ ਕਿ ਪਿਛਲੀ ਬੰਦ ਕੀਮਤ ਤੋਂ 27 ਪੈਸੇ ਦੀ ਗਿਰਾਵਟ ਦਰਸਾਉਂਦਾ ਹੈ। ਵੀਰਵਾਰ ਨੂੰ ਰੁਪਿਆ 18 ਪੈਸੇ ਦੀ ਸ਼ੁਰੂਆਤੀ ਗਿਰਾਵਟ ਦੇ ਨਾਲ 87.25 ਪ੍ਰਤੀ ਡਾਲਰ ’ਤੇ ਬੰਦ ਹੋਇਆ।