ਸੈਂਸੈਕਸ ਅਤੇ ਨਿਫ਼ਟੀ ਨਵੇਂ ਸਿਖਰ ’ਤੇ
ਮੁੰਬਈ: ਆਲਮੀ ਬਾਜ਼ਾਰਾਂ ’ਚ ਮਜ਼ਬੂਤੀ ਅਤੇ ਵਿਦੇਸ਼ੀ ਫੰਡ ਆਉਣ ਕਾਰਨ ਸੈਂਸੈਕਸ ਅਤੇ ਨਿਫ਼ਟੀ ਨੇ ਸੋਮਵਾਰ ਨੂੰ ਨਵਾਂ ਰਿਕਾਰਡ ਬਣਾਇਆ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ’ਚ ਖ਼ਰੀਦਦਾਰੀ ਕਾਰਨ ਵੀ ਸ਼ੇਅਰ ਬਾਜ਼ਾਰ ’ਚ ਹਰਿਆਲੀ ਆਈ। ਬੀਐੱਸਈ ਸੈਂਸੈਕਸ 494.28 ਅੰਕਾਂ ਦੇ ਉਛਾਲ ਨਾਲ 74,742.50...
Advertisement
ਮੁੰਬਈ: ਆਲਮੀ ਬਾਜ਼ਾਰਾਂ ’ਚ ਮਜ਼ਬੂਤੀ ਅਤੇ ਵਿਦੇਸ਼ੀ ਫੰਡ ਆਉਣ ਕਾਰਨ ਸੈਂਸੈਕਸ ਅਤੇ ਨਿਫ਼ਟੀ ਨੇ ਸੋਮਵਾਰ ਨੂੰ ਨਵਾਂ ਰਿਕਾਰਡ ਬਣਾਇਆ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ’ਚ ਖ਼ਰੀਦਦਾਰੀ ਕਾਰਨ ਵੀ ਸ਼ੇਅਰ ਬਾਜ਼ਾਰ ’ਚ ਹਰਿਆਲੀ ਆਈ। ਬੀਐੱਸਈ ਸੈਂਸੈਕਸ 494.28 ਅੰਕਾਂ ਦੇ ਉਛਾਲ ਨਾਲ 74,742.50 ਦੇ ਨਵੇਂ ਰਿਕਾਰਡ ਨਾਲ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਸ ’ਚ 621.08 ਅੰਕਾਂ ਦੀ ਤੇਜ਼ੀ ਆਈ ਸੀ। ਉਧਰ ਐੱਨਐੱਸਈ ਨਿਫ਼ਟੀ 152.60 ਅੰਕਾਂ ਦੀ ਚੜ੍ਹਤ ਨਾਲ 22,666.30 ਅੰਕ ’ਤੇ ਬੰਦ ਹੋਇਆ। ਕਾਰੋਬਾਰ ਸਮੇਂ ਇਹ ਆਪਣੇ ਸਭ ਤੋਂ ਉਪਰਲੇ ਪੱਧਰ 22,697.30 ਅੰਕਾਂ ਤੱਕ ਪਹੁੰਚ ਗਿਆ ਸੀ। -ਪੀਟੀਆਈ
Advertisement
Advertisement
×