Samsung Mobile US ਨੇ ਆਈਫੋਨ 17 ਦੀ ਰਿਲੀਜ਼ ’ਤੇ Apple ਦਾ ਮਜ਼ਾਕ ਉਡਾਇਆ
ਹਾਲ ਹੀ ਵਿੱਚ Samsung Mobile US ਨੇ ਆਈਫੋਨ 17 ਦੀ ਰਿਲੀਜ਼ ਨੂੰ ਲੈ ਕੇ ਅਸਿੱਧੇ ਤੌਰ ਤੇ ਐਪਲ 'ਤੇ ਕਈ ਤਰ੍ਹਾਂ ਦੇ ਮਜ਼ਾਕੀਆ ਟਵੀਟ ਕੀਤੇ ਹਨ। ਸੈਮਸੰਗ ਨੇ ਐਪਲ ਦੀ ਇਨੋਵੇਸ਼ਨ ਅਤੇ ਹਾਈਪ ਨੂੰ ਨਿਸ਼ਾਨਾ ਬਣਾਇਆ ਹੈ, ਖਾਸ ਕਰਕੇ ਜਦੋਂ ਫੋਲਡੇਬਲ ਫੋਨਾਂ ਅਤੇ ਕੈਮਰਾ ਤਕਨੀਕ ਦੀ ਗੱਲ ਆਉਂਦੀ ਹੈ।
ਇੱਕ ਟਵੀਟ ਵਿੱਚ Samsung Mobile US ਨੇ ਤਕਨੀਕੀ ਸਮੀਖਿਅਕ Marques Brownlee ਦੇ ਇੱਕ ਟਵੀਟ ਨੂੰ ਰੀਟਵੀਟ ਕੀਤਾ ਜਿਸ ਵਿੱਚ ਉਸਨੇ ਲਿਖਿਆ ਸੀ, "ਅੱਗੇ: 'ਇੱਕ ਬਿਲਕੁਲ ਨਵਾਂ ਆਈਫੋਨ ਲਾਈਨਅੱਪ ਜੋ ਅਸੀਂ ਕਦੇ ਨਹੀਂ ਬਣਾਇਆ' ਉਹ ਹਰ ਚੀਜ਼ ਨੂੰ ਵੱਧ ਤੋਂ ਵੱਧ ਹਾਈਪ ਕਰਨ ਤੋਂ ਰੁਕ ਨਹੀਂ ਸਕਦੇ।"
ਇਸ 'ਤੇ ਸੈਮਸੰਗ ਨੇ ਟਿੱਪਣੀ ਕੀਤੀ, "ਅਸਲ ਇਨੋਵੇਸ਼ਨ > ਹਾਈਪ #iCant"। ਇਹ ਸਿੱਧੇ ਤੌਰ 'ਤੇ ਐਪਲ ਦੀ ਮਾਰਕੀਟਿੰਗ ਰਣਨੀਤੀ 'ਤੇ ਇੱਕ ਤਨਜ਼ ਸੀ, ਜੋ ਅਕਸਰ ਆਪਣੇ ਨਵੇਂ ਉਤਪਾਦਾਂ ਨੂੰ ਬਹੁਤ ਜ਼ਿਆਦਾ ਹਾਈਪ ਨਾਲ ਪੇਸ਼ ਕਰਦਾ ਹੈ।
ਇੱਕ ਹੋਰ ਟਵੀਟ ਵਿੱਚ ਸੈਮਸੰਗ ਨੇ ਆਪਣੇ ਪੁਰਾਣੇ ਟਵੀਟ ਨੂੰ ਮੁੜ ਰੀਟਵੀਟ ਕੀਤਾ ਜੋ 7 ਸਤੰਬਰ, 2022 ਦਾ ਸੀ, ਜਿਸ ਵਿੱਚ ਲਿਖਿਆ ਸੀ, "ਸਾਨੂੰ ਦੱਸੋ ਜਦੋਂ ਇਹ ਕਦੋਂ ਫੋਲਡ ਹੋਵੇਗਾ।" ਇਸ ਟਵੀਟ ਦੇ ਨਾਲ ਸੈਮਸੰਗ ਨੇ ਹੁਣ ਲਿਖਿਆ, "#iCant ਵਿਸ਼ਵਾਸ ਨਹੀਂ ਕਰ ਸਕਦੇ ਕਿ ਇਹ ਟਵੀਟ ਅਜੇ ਵੀ ਲਾਗੂ ਹੈ।"
ਇਹ ਟਵੀਟ ਸਿੱਧੇ ਤੌਰ 'ਤੇ ਐਪਲ ਦੇ ਅਜੇ ਤੱਕ ਫੋਲਡੇਬਲ ਫੋਨ ਪੇਸ਼ ਨਾ ਕਰਨ ’ਤੇ ਤਨਜ਼ ਕਸ ਰਿਹਾ ਸੀ, ਜਦੋਂ ਕਿ ਸੈਮਸੰਗ ਖੁਦ ਕਈ ਫੋਲਡੇਬਲ ਫੋਨ ਮਾਡਲ ਪੇਸ਼ ਕਰ ਚੁੱਕਾ ਹੈ।
ਐਨਾ ਹੀ ਨਹੀਂ ਕੈਮਰਾ ਤਕਨੀਕ ’ਤੇ ਵੀ ਸੈਮਸੰਗ ਨੇ ਐਪਲ ਨੂੰ ਨਹੀਂ ਬਖਸ਼ਿਆ। ਇੱਕ ਟਵੀਟ ਵਿੱਚ ਸੈਮਸੰਗ ਨੇ ਲਿਖਿਆ, "48MP x 3 ਅਜੇ ਵੀ 200MP ਦੇ ਬਰਾਬਰ ਨਹੀਂ ਹੈ #iCant"। ਇਹ ਟਵੀਟ ਐਪਲ ਦੇ ਆਈਫੋਨ ਕੈਮਰਿਆਂ ਦੀ ਮੈਗਾਪਿਕਸਲ ਗਿਣਤੀ ਦੀ ਤੁਲਨਾ ਸੈਮਸੰਗ ਦੇ 200MP ਕੈਮਰੇ ਵਾਲੇ ਫੋਨਾਂ ਨਾਲ ਕਰ ਰਿਹਾ ਸੀ, ਜਿਸ ਨਾਲ ਇਹ ਸੁਝਾਅ ਦਿੱਤਾ ਗਿਆ ਕਿ ਸੈਮਸੰਗ ਕੈਮਰਾ ਤਕਨੀਕ ਵਿੱਚ ਅੱਗੇ ਹੈ।
ਇਹ ਸਪੱਸ਼ਟ ਹੈ ਕਿ ਸੈਮਸੰਗ ਅਤੇ ਐਪਲ ਵਿਚਕਾਰ ਇਹ ਮੁਕਾਬਲਾ ਚਲਦਾ ਆ ਰਿਹਾ ਹੈ ਅਤੇ ਤਕਨੀਕੀ ਕੰਪਨੀਆਂ ਇੱਕ ਦੂਜੇ 'ਤੇ ਹਮਲੇ ਕਰਨ ਦਾ ਕੋਈ ਮੌਕਾ ਨਹੀਂ ਛੱਡਦੀਆਂ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਐਪਲ ਇਸ 'ਤੇ ਕੀ ਪ੍ਰਤੀਕਿਰਿਆ ਦਿੰਦਾ ਹੈ, ਜਾਂ ਕੀ ਉਹ ਚੁੱਪ ਰਹਿ ਕੇ ਆਪਣੇ ਉਤਪਾਦਾਂ ਰਾਹੀਂ ਜਵਾਬ ਦੇਣ ਨੂੰ ਤਰਜੀਹ ਦਿੰਦਾ ਹੈ।