ਭਾਰਤੀ ਰੁਪਈਆ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਮੁਕਾਬਲੇ 8 ਪੈਸੇ ਕਮਜ਼ੋਰ ਹੋ ਕੇ 88.79 ’ਤੇ ਬੰਦ ਹੋਇਆ, ਜੋ ਇਸ ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਦੇ ਨੇੜੇ ਹੈ। ਇਸ ਦੀ ਮੁੱਖ ਵਜ੍ਹਾ ਦਰਾਮਦਕਾਰਾਂ (importers) ਵੱਲੋਂ ਡਾਲਰ ਦੀ ਮੰਗ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਹੈ। ਆਰਥਿਕ ਮਾਹਿਰਾਂ ਨੇ ਕਿਹਾ ਕਿ ਅਮਰੀਕੀ ਡਾਲਰ ਤੇ ਭਾਰਤੀ ਰੁਪਏ ਵਿਚਾਲੇ ਵਪਾਰਕ ਤਣਾਅ ਅਤੇ ਆਲਮੀ ਬੇਯਕੀਨੀ ਦੇ ਕਾਰਨ ਰੁਪਈਆ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਨੇੜੇ ਘੁੰਮ ਰਿਹਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਤੇ ਅਤੇ ਅਮਰੀਕਾ ਵੱਲੋਂ ਵੀਜ਼ਾ ਫੀਸ ’ਚ ਵਾਧਾ ਕੀਤੇ ਜਾਣ ਦਾ ਮੌਜੂਦਾ ਮੁੱਦਾ ਵੀ ਘਰੇਲੂ ਮੁੱਦਰਾ (domestic unit) ਨੂੰ ਹੇਠਾਂ ਲੈ ਗਿਆ ਹੈ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਅੱਜ ਰੁਪਈਆ ਅਮਰੀਕੀ ਡਾਲਰ ਮੁਕਾਬਲੇ 88.68 ’ਤੇ ਖੁੱਲ੍ਹਿਆ ਅਤੇ ਦਿਨ ਦੇ ਸਭ ਤੋਂ ਹੇਠਲੇ ਪੱਧਰ 88.85 ਤੱਕ ਪਹੁੰਚ ਗਿਆ। ਅਖੀਰ ਵਿੱਚ ਇਹ ਆਪਣੇ ਪਿਛਲੇ ਬੰਦ ਭਾਅ ਨਾਲੋਂ 8 ਪੈਸੇ ਹੇਠਾਂ 88.790 ’ਤੇ ਪਹੁੰਚ ਕੇ ਬੰਦ ਹੋਇਆ।
+
Advertisement
Advertisement
Advertisement
×