ਰੁਪੱਈਆ 36 ਪੈਸੇ ਟੁੱਟ ਕੇ ਆਪਣੇ ਸਭ ਤੋਂ ਹੇਠਲੇ ਪੱਧਰ 88.47 ਪ੍ਰਤੀ ਡਾਲਰ ’ਤੇ
ਭਾਰਤ ਅਤੇ ਅਮਰੀਕਾ ਵਿਚਾਲੇ ਟੈਕਸ ਦੇ ਮੁੱਦੇ ’ਤੇ ਜਾਰੀ ਵਿਵਾਦ ਦਾ ਘਰੇਲੂ ਮੁਦਰਾ ਦੀ ਕਮਜ਼ੋਰੀ ’ਤੇ ਭਾਰੀ ਅਸਰ ਪਿਆ ਹੈ ਅਤੇ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 36 ਪੈਸੇ ਟੁੱਟ ਕੇ ਅੱਜ 88.47 (ਅਸਥਾਈ) ਦੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ...
Advertisement
ਭਾਰਤ ਅਤੇ ਅਮਰੀਕਾ ਵਿਚਾਲੇ ਟੈਕਸ ਦੇ ਮੁੱਦੇ ’ਤੇ ਜਾਰੀ ਵਿਵਾਦ ਦਾ ਘਰੇਲੂ ਮੁਦਰਾ ਦੀ ਕਮਜ਼ੋਰੀ ’ਤੇ ਭਾਰੀ ਅਸਰ ਪਿਆ ਹੈ ਅਤੇ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 36 ਪੈਸੇ ਟੁੱਟ ਕੇ ਅੱਜ 88.47 (ਅਸਥਾਈ) ਦੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ।
ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਮਹਿੰਗਾਈ ਦੇ ਅੰਕੜੇ ਆਉਣ ਤੋਂ ਪਹਿਲਾਂ ਅਮਰੀਕੀ ਡਾਲਰ ’ਚ ਸੁਧਾਰ ਅਤੇ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਨੇ ਨਿਵੇਸ਼ਕਾਂ ਦੀ ਧਾਰਨਾ ਨੂੰ ਹੋਰ ਕਮਜ਼ੋਰ ਕੀਤਾ ਹੈ। ਪਿਛਲੇ ਕੁਝ ਸੈਸ਼ਨਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਉਣ ਨਾਲ ਵੀ ਰੁਪਏ ’ਤੇ ਦਬਾਅ ਪਿਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਐਕਸਚੇਂਜ ਵਿੱਚ ਰੁਪੱਈਆ 88.11 ਪ੍ਰਤੀ ਡਾਲਰ ਦੀ ਕੀਮਤ ’ਤੇ ਖੁੱਲ੍ਹਿਆ ਅਤੇ ਕਾਰੋਬਾਰ ਦੌਰਾਨ 88.47 ਦੇ ਸਭ ਤੋਂ ਹੇਠਲੇ ਪੱਧਰ ਤੱਕ ਡਿੱਗ ਗਿਆ।
Advertisement
Advertisement
×