ਆਈਟੀਆਰ ਨੂੰ ਸੌਖਾਲਾ ਕਰਨ ਲਈ ਨਿਯਮ ਜਨਵਰੀ ਤੱਕ ਅਧਿਸੂਚਿਤ ਕੀਤੇ ਜਾਣਗੇ: ਸੀਬੀਡੀਟੀ
ਅਗਲੇ ਵਿੱਤੀ ਸਾਲ ਪਹਿਲੀ ਅਪਰੈਲ ਤੋਂ ਲਾਗੂ ਹੋਣਗੇ ਨਵੇਂ ਨਿਯਮ
Advertisement
ITR forms, rules under new Income Tax Act to be notified by January: CBDT chief ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀਬੀਡੀਟੀ) ਦੇ ਮੁਖੀ ਰਵੀ ਅਗਰਵਾਲ ਨੇ ਅੱਜ ਕਿਹਾ ਕਿ ਆਮਦਨ ਕਰ ਵਿਭਾਗ ਜਨਵਰੀ ਤੱਕ ਸਰਲ ਆਮਦਨ ਕਰ ਕਾਨੂੰਨ, 2025 ਤਹਿਤ ITR ਫਾਰਮ ਅਤੇ ਨਿਯਮਾਂ ਨੂੰ ਅਧਿਸੂਚਿਤ ਕਰੇਗਾ ਜੋ ਅਗਲੇ ਵਿੱਤੀ ਸਾਲ ਪਹਿਲੀ ਅਪਰੈਲ ਤੋਂ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਵਿਭਾਗ ਛੇ ਦਹਾਕੇ ਪੁਰਾਣੇ ਆਮਦਨ ਕਰ ਕਾਨੂੰਨ, 1961 ਦੀ ਥਾਂ ਲੈਣ ਵਾਲੇ ਨਵੇਂ ਕਾਨੂੰਨ ਨੂੰ ਆਸਾਨ ਬਣਾਉਣ ਲਈ ITR ਰਿਟਰਨ ਫਾਰਮਾਂ ਨੂੰ ਸਰਲ ਰੱਖਣਾ ਚਾਹੁੰਦਾ ਹੈ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਫਾਰਮ ਅਤੇ ਨਿਯਮਾਂ ਨੂੰ ਡਿਜ਼ਾਈਨ ਕਰਨ ਦੀ ਪ੍ਰਕਿਰਿਆ ਮੁਕੰਮਲ ਕਰ ਰਹੇ ਹਾਂ। ਅਸੀਂ ਜਨਵਰੀ ਤੱਕ ਇਸ ਨੂੰ ਲਾਗੂ ਕਰਨ ਲਈ ਕੰਮ ਕਰ ਰਹੇ ਹਾਂ ਤਾਂ ਕਿ ਟੈਕਸਦਾਤਾਵਾਂ ਕੋਲ ਇਸ ਪ੍ਰਕਿਰਿਆ ਨੂੰ ਅਨੁਕੂਲ ਬਣਾਉਣ ਲਈ ਕਾਫ਼ੀ ਸਮਾਂ ਹੋਵੇ। ਜ਼ਿਕਰਯੋਗ ਹੈ ਕਿ ਸੰਸਦ ਨੇ ਆਮਦਨ ਕਰ ਐਕਟ, 2025 ਨੂੰ 12 ਅਗਸਤ ਨੂੰ ਪਾਸ ਕੀਤਾ ਸੀ। ਪੀਟੀਆਈ
Advertisement
Advertisement
