ਪਰਚੂਨ ਮਹਿੰਗਾਈ ਦਰ ਛੇ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ
ਥੋਕ ਮਹਿੰਗਾਈ ਦਰ ਸਿਫ਼ਰ ਤੋਂ ਥੱਲੇ
Advertisement
ਨਵੀਂ ਦਿੱਲੀ, 14 ਜੁਲਾਈ
ਸਬਜ਼ੀਆਂ, ਦਾਲਾਂ, ਮੀਟ ਅਤੇ ਦੁੱਧ ਦੀਆਂ ਕੀਮਤਾਂ ਘਟਣ ਕਾਰਨ ਪਰਚੂਨ ਮਹਿੰਗਾਈ ਜੂਨ ਵਿੱਚ ਘਟ ਕੇ ਛੇ ਸਾਲਾਂ ਤੋਂ ਵੱਧ ਦੇ ਹੇਠਲੇ ਪੱਧਰ ’ਤੇ 2.1 ਫ਼ੀਸਦੀ ’ਤੇ ਆ ਗਈ ਹੈ। ਖਪਤਕਾਰ ਮੁੱਲ ਇੰਡੈਕਸ ’ਤੇ ਅਧਾਰਤ ਮਹਿੰਗਾਈ ਦਰ ਸਾਲ 2024 ਵਿੱਚ ਮਈ ’ਚ 2.82 ਫ਼ੀਸਦੀ ਤੇ ਜੂਨ ਵਿੱਚ 5.08 ਫ਼ੀਸਦੀ ਸੀ। ਕੌਮੀ ਅੰਕੜਾ ਦਫ਼ਤਰ ਨੇ ਬਿਆਨ ’ਚ ਦੱਸਿਆ ਕਿ ਜੂਨ 2024 ਦੇ ਮੁਕਾਬਲੇ ਜੂਨ 2025 ਵਿੱਚ ਪਰਚੂਨ ਮਹਿੰਗਾਈ 2.1 ਫ਼ੀਸਦੀ ਰਹੀ। ਮਈ 2025 ਦੇ ਮੁਕਾਬਲੇ ਜੂਨ 2025 ਵਿੱਚ ਕੁੱਲ ਮਹਿੰਗਾਈ ਵਿੱਚ 72 ਮੂਲ ਪੁਆਇੰਟਾਂ ਦੀ ਕਮੀ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਖ਼ੁਰਾਕੀ ਵਸਤਾਂ ਅਤੇ ਈਂਧਣ ਦੀਆਂ ਕੀਮਤਾਂ ’ਚ ਗਿਰਾਵਟ ਨਾਲ ਥੋਕ ਮਹਿੰਗਾਈ ਦਰ 19 ਮਹੀਨਿਆਂ ਮਗਰੋਂ ਸਿਫ਼ਰ ਤੋਂ ਵੀ ਥੱਲੇ 0.13 ਫ਼ੀਸਦੀ ਦਰਜ ਕੀਤੀ ਗਈ ਹੈ। -ਪੀਟੀਆਈ
Advertisement
Advertisement