DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਿਲਾਇੰਸ ਗਰੁੱਪ ਦਾ ਮਾਰਕੀਟ ਕੈਪ ਇਕ ਦਿਨ 'ਚ 40,000 ਕਰੋੜ ਰੁਪਏ ਤੋਂ ਵੱਧ ਘਟਿਆ

ਮੁੰਬਈ, 3 ਮਾਰਚ ਰਿਲਾਇੰਸ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਸੋਮਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਉਨ੍ਹਾਂ ਦੇ ਬਾਜ਼ਾਰ ਪੂੰਜੀਕਰਨ ਵਿਚ 40,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਇਨ੍ਹਾਂ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 40,511.91 ਕਰੋੜ...
  • fb
  • twitter
  • whatsapp
  • whatsapp
Advertisement

ਮੁੰਬਈ, 3 ਮਾਰਚ

ਰਿਲਾਇੰਸ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਸੋਮਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਉਨ੍ਹਾਂ ਦੇ ਬਾਜ਼ਾਰ ਪੂੰਜੀਕਰਨ ਵਿਚ 40,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਇਨ੍ਹਾਂ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 40,511.91 ਕਰੋੜ ਰੁਪਏ ਘਟ ਕੇ 17.46 ਲੱਖ ਕਰੋੜ ਰੁਪਏ ਰਹਿ ਗਿਆ ਹੈ। ਇਹ ਨੁਕਸਾਨ ਮਾਰਕੀਟ ਵਿੱਚ ਇੱਕ ਵਿਆਪਕ ਕਮਜ਼ੋਰੀ ਦਾ ਹਿੱਸਾ ਹੈ।

Advertisement

ਸਟਰਲਿੰਗ ਐਂਡ ਵਿਲਸਨ ਰੀਨਿਊਏਬਲ ਐਨਰਜੀ ਲਿਮਟਡ, ਜਸਟ ਡਾਇਲ ਲਿਮਿਟਡ ਅਤੇ ਬਾਲਾਜੀ ਟੈਲੀਫਿਲਮਜ਼ ਲਿਮਟਿਡ ਸਭ ਤੋਂ ਵੱਧ ਘਾਟੇ ਵਿੱਚ ਸਨ। ਰਿਲਾਇੰਸ ਗਰੁੱਪ ਦੀ ਫਲੈਗਸ਼ਿਪ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਡ ਨਿਫਟੀ-50 ਵਿੱਚ ਤੀਜੀ ਸਭ ਤੋਂ ਵੱਡੀ ਘਾਟੇ ਵਾਲੀ ਸੀ।

ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 35,319.49 ਕਰੋੜ ਰੁਪਏ ਘਟ ਕੇ 15.89 ਲੱਖ ਕਰੋੜ ਰੁਪਏ ਰਹਿ ਗਿਆ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 26.10 ਰੁਪਏ ਜਾਂ 2.17 ਫੀਸਦੀ ਦੀ ਗਿਰਾਵਟ ਨਾਲ 1,174 ਰੁਪਏ ’ਤੇ ਬੰਦ ਹੋਏ। ਉਧਰ ਜਸਟ ਡਾਇਲ ਦੇ ਸ਼ੇਅਰ 54 ਰੁਪਏ ਜਾਂ 6.43 ਫੀਸਦੀ ਡਿੱਗ ਕੇ 786.25 ਰੁਪਏ ’ਤੇ ਬੰਦ ਹੋਏ। ਸਟਰਲਿੰਗ ਐਂਡ ਵਿਲਸਨ ਰੀਨਿਊਏਬਲ ਐਨਰਜੀ ਦਾ ਸ਼ੇਅਰ 15.65 ਰੁਪਏ ਜਾਂ 6.13 ਫੀਸਦੀ ਡਿੱਗ ਕੇ 239.80 ਰੁਪਏ ’ਤੇ ਬੰਦ ਹੋਇਆ। -ਆਈਏਐੱਨਐੱਸ

Advertisement
×