RBI GUIDELINES: ਮਰ ਚੁੱਕੇ customers ਨਾਲ ਸਬੰਧਤ ਬੈਂਕਾਂ ਖਾਤਿਆਂ ਬਾਰੇ ਦਾਅਵਿਆਂ ਦਾ 15 ਦਿਨਾਂ ’ਚ ਹੋਵੇਗਾ ਨਿਬੇੜਾ
ਭਾਰਤੀ ਰਿਜ਼ਰਵ ਬੈਂਕ (RBI) ਨੇ ਮਰ ਚੁੱਕੇ ਗਾਹਕਾਂ ਨਾਲ ਸਬੰਧਤ ਬੈਂਕ ਖਾਤਿਆਂ ਅਤੇ ਲਾਕਰਾਂ Deceased customers' bank accounts and lockers ਨਾਲ ਸਬੰਧੀ ਦਾਅਵਿਆਂ ਦੇ 15 ਦਿਨਾਂ ਦੇ ਅੰਦਰ ਨਿਬੇੜੇ ਲਈ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਹੈ।
ਕੇਂਦਰੀ ਬੈਂਕ ਅਜਿਹੇ ਮਾਮਲੇ ਇੱਕ ਤੈਅ ਸਮਾਂਹੱਦ ਅੰਦਰ ਨਿਬੇੜਨ ਅਤੇ ਕਿਸੇ ਵੀ ਦੇਰੀ ਲਈ ਨਾਮਜ਼ਦ ਵਿਅਕਤੀਆਂ ਨੁੂੰ ਮੁਆਵਜ਼ਾ ਦੇਣ ਦੀ ਯੋਜਨਾ ਬਣਾ ਰਿਹਾ ਹੈ। ਕੇਂਦਰੀ ਬੈਂਕ ਨੇ ਮ੍ਰਿਤਕ ਬੈਂਕ ਗਾਹਕਾਂ ਦੇ ਬੈਂਕ ਖਾਤਿਆਂ ਅਤੇ ਸੁਰੱਖਿਅਤ ਜਮ੍ਹਾਂ ਲਾਕਰਾਂ ਵਿੱਚ ਰੱਖੀਆਂ ਚੀਜ਼ਾਂ ਨਾਲ ਸਬੰਧਤ ਦਾਅਵਿਆਂ ਦੇ ਨਿਪਟਾਰੇ ਲਈ ਪ੍ਰਕਿਰਿਆਵਾਂ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਹੈ। ਕੇਂਦਰੀ ਬੈਂਕ ਨੇ ‘ਭਾਰਤੀ ਰਿਜ਼ਰਵ ਬੈਂਕ (ਬੈਂਕਾਂ ਦੇ ਮ੍ਰਿਤਕ ਗਾਹਕਾਂ ਦੇ ਸੰਬੰਧ ਵਿੱਚ ਦਾਅਵਿਆਂ ਦਾ ਨਿਪਟਾਰਾ) ਨਿਰਦੇਸ਼ 2025’ ਇੱਕ ਡਰਾਫਟ ਵੀ ਜਾਰੀ ਕੀਤਾ ਹੈ ਅਤੇ ਇਸ ’ਤੇ 27 ਅਗਸਤ ਤੱਕ ਟਿੱਪਣੀਆਂ ਮੰਗੀਆਂ ਹਨ।
ਡਰਾਫਟ ਵਿੱਚ ਕਿਹਾ ਗਿਆ ਕਿ ਬੈਂਕ ਦਾਅਵਿਆਂ ਅਤੇ ਦਸਤਾਵੇਜ਼ਾਂ ਨੂੰ ਪ੍ਰਾਪਤ ਕਰਨ ਲਈ ਮਿਆਰੀ ਫਾਰਮਾਂ ਦੀ ਵਰਤੋਂ ਕਰੇਗਾ। ਇਸ ਵਿੱਚ ਦਾਅਵਿਆਂ ਦੇ ਨਿਪਟਾਰੇ ਦੀ ਦੇਰੀ ਲਈ ਮੁਆਵਜ਼ੇ ਦਾ ਵੀ ਪ੍ਰਬੰਧ ਹੈ।
ਡਰਾਫਟ ਵਿੱਚ ਕਿਹਾ ਗਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਜਮ੍ਹਾਂ ਖਾਤੇ ਜਾਂ ਲਾਕਰ ਲਈ ਨਾਮਜ਼ਦ ਕੀਤਾ ਜਾਂਦਾ ਹੈ, ਤਾਂ ਉਸ ਨੂੰ ਪਛਾਣ ਅਤੇ ਪਤੇ ਦੀ ਤਸਦੀਕ ਲਈ ਗਾਹਕ ਦਾ ਮੌਤ ਦਾ ਸਰਟੀਫਿਕੇਟ ਅਤੇ ਨਾਮਜ਼ਦ ਦਾ ਅਧਿਕਾਰਤ ਤੌਰ ’ਤੇ ਪ੍ਰਮਾਣਕ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ।
ਡਰਾਫਟ ਅਨੁਸਾਰ ਬੈਂਕ ਨੂੰ ਜਮ੍ਹਾਂ ਖਾਤਿਆਂ ਵਿੱਚ ਦਾਅਵਿਆਂ ਦੇ ਨਿਪਟਾਰੇ ਲਈ ਇੱਕ ਸਰਲ ਪ੍ਰਕਿਰਿਆ ਅਪਣਾਉਣੀ ਚਾਹੀਦੀ ਹੈ ਕਿਉਂਕਿ ਜੇਕਰ ਮ੍ਰਿਤਕ ਜਮ੍ਹਾਂਕਰਤਾ deceased depositor ਨੇ ਕੋਈ ਨਾਮਜ਼ਦਗੀ nomination ਨਹੀਂ ਕੀਤੀ ਹੈ ਤਾਂ ਅਜਿਹੀ ਸਥਿਤੀ ’ਚ ਦਾਅਵੇਦਾਰ ਜਾਂ ਕਾਨੂੰਨੀ ਵਾਰਸ ਨੂੰ ਅਸੁਵਿਧਾ ਤੋਂ ਬਚਾਇਆ ਜਾ ਸਕੇ। ਡਰਾਫਟ ਮੁਤਾਬਕ ਅਜਿਹੇ ਦਾਅਵਿਆਂ ਦੇ ਨਿਪਟਾਰੇ ਲਈ ਬੈਂਕ ਨੂੰ ਆਪਣੇ ਜੋਖ਼ਮ ਪ੍ਰਬੰਧਨ ਪ੍ਰਣਾਲੀਆਂ ਦੇ ਆਧਾਰ ’ਤੇ ਘੱਟੋ ਘੱਟ 15 ਲੱਖ ਰੁਪਏ ਦੀ ਸੀਮਾ ਨਿਰਧਾਰਤ ਕਰਨੀ ਚਾਹੀਦੀ ਹੈ।