RBI ਨੇ ਬਣਾਇਆ ਨਵਾਂ ਰਿਕਾਰਡ; Gold Reserves 880 ਮੀਟ੍ਰਿਕ ਟਨ ਪਾਰ
RBI Gold Reserves: ਸਤੰਬਰ 2025 ਵਿੱਚ ਭਾਰਤੀ ਰਿਜ਼ਰਵ ਬੈਂਕ (RBI) ਦੇ Gold Reserves 880 ਮੀਟ੍ਰਿਕ ਟਨ ਤੋਂ ਵੱਧ ਗਏ। ਇਹ ਵਾਧਾ ਕਈ ਮੁੱਖ ਕਾਰਕਾਂ ਕਰਕੇ ਹੋਇਆ ਹੈ, ਜਿਸ ਵਿੱਚ ਰਣਨੀਤਕ ਖਰੀਦਦਾਰੀ ਅਤੇ ਸੋਨੇ ਦੀਆਂ ਵਧਦੀਆਂ ਕੀਮਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤ ਹੁਣ ਦੁਨੀਆ ਦੇ ਚੋਟੀ ਦੇGold Reserves ਧਾਰਕਾਂ ਵਿੱਚੋਂ ਇੱਕ ਹੈ।
ਰਿਜ਼ਰਵ ਬੈਂਕ ਦਾ Gold Reserves 2025-26 ਦੀ ਪਹਿਲੀ ਛਿਮਾਹੀ ਵਿੱਚ 880 ਮੀਟ੍ਰਿਕ ਟਨ ਨੂੰ ਪਾਰ ਕਰ ਗਿਆ, ਜਿਸ ਵਿੱਚ ਕੇਂਦਰੀ ਬੈਂਕ ਨੇ ਸਤੰਬਰ ਦੇ ਆਖਰੀ ਹਫ਼ਤੇ ਵਿੱਚ 0.2 ਮੀਟ੍ਰਿਕ ਟਨ ਦਾ ਵਾਧਾ ਕੀਤਾ।
ਭਾਰਤੀ ਰਿਜ਼ਰਵ ਬੈਂਕ (RBI) ਦੇ ਤਾਜ਼ਾ ਅੰਕੜਿਆਂ ਅਨੁਸਾਰ 26 ਸਤੰਬਰ, 2025 ਤੱਕ ਸੋਨੇ ਦੀ ਕੁੱਲ ਕੀਮਤ 95 ਬਿਲੀਅਨ ਅਮਰੀਕੀ ਡਾਲਰ ਸੀ।
ਸਤੰਬਰ ਨੂੰ ਖ਼ਤਮ ਹੋਏ ਛੇ ਮਹੀਨਿਆਂ ਵਿੱਚ RBI ਨੇ 0.6 ਮੀਟ੍ਰਿਕ ਟਨ (600 ਕਿਲੋਗ੍ਰਾਮ) ਸੋਨਾ ਖਰੀਦਿਆ। ਤਾਜ਼ਾ ਰਿਪੋਰਟਾਂ ਅਨੁਸਾਰ ਸਤੰਬਰ ਅਤੇ ਜੂਨ ਵਿੱਚ ਕ੍ਰਮਵਾਰ ਕੁੱਲ 0.2 ਮੀਟ੍ਰਿਕ ਟਨ (200 ਕਿਲੋਗ੍ਰਾਮ) ਅਤੇ 0.4 ਮੀਟ੍ਰਿਕ ਟਨ (400 ਕਿਲੋਗ੍ਰਾਮ) ਸੋਨਾ ਖਰੀਦਿਆ ਗਿਆ।
RBI ਕੋਲ ਕੁੱਲ Gold Reserve ਸਤੰਬਰ ਦੇ ਅੰਤ ਵਿੱਚ 880.18 ਮੀਟ੍ਰਿਕ ਟਨ ਹੋ ਗਿਆ ਜੋ 2024-25 ਦੇ ਅੰਤ ਵਿੱਚ 879.58 ਮੀਟ੍ਰਿਕ ਟਨ ਸੀ।