DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Prada Collections: ਪਰਾਡਾ ਨੇ ਫੈਸ਼ਨ ਸ਼ੋਅ ’ਚ ਸੈਂਡਲਾਂ ਲਈ ਭਾਰਤੀ ਡਿਜ਼ਾਈਨ ਦੀ ‘ਪ੍ਰੇਰਨਾ’ ਨੂੰ ਸਵੀਕਾਰ ਕੀਤਾ

Prada acknowledges Kolhapuri chappals inspiration for footwear in fashion show
  • fb
  • twitter
  • whatsapp
  • whatsapp
Advertisement

ਪਰਾਡਾ ਨੇ ਆਪਣੀ ਕੁਲੈਕਸ਼ਨ ਵਿਚ ਕੋਲਹਾਪੁਰੀ ਚੱਪਲਾਂ ਨੂੰ ‘ਚਮੜੇ ਦੇ ਸੈਂਡਲ’ ਵਜੋਂ ਦਰਸਾਇਆ ਸੀ, ਜਿਸ ਵਿੱਚ ਇਨ੍ਹਾਂ ਦੇ ਭਾਰਤੀ ਸਬੰਧ ਦਾ ਕੋਈ ਹਵਾਲਾ ਨਹੀਂ ਸੀ; ਇਸ ਕਾਰਨ ਭਾਰਤ ਦੇ ਫੈਸ਼ਨ ਭਾਈਚਾਰੇ ਦੇ ਕਈ ਲੋਕਾਂ ਦੇ ਨਾਲ-ਨਾਲ ਕੋਲਹਾਪੁਰੀ ਚੱਪਲਾਂ ਦੇ ਰਵਾਇਤੀ ਨਿਰਮਾਤਾਵਾਂ ਦਾ ਗੁੱਸਾ ਭੜਕਿਆ ਸੀ

ਮੁੰਬਈ, 28 ਜੂਨ

Advertisement

ਇੱਕ ਫ਼ੈਸ਼ਨ ਕੁਲੈਕਸ਼ਨ ਵਿੱਚ ਕੋਲਹਾਪੁਰੀ ਚੱਪਲਾਂ ਦੀ ਵਰਤੋਂ ਤੋਂ ਪੈਦਾ ਹੋਏ ਵਿਵਾਦ ਤੋਂ ਬਾਅਦ ਇਤਾਲਵੀ ਲਗਜ਼ਰੀ ਫੈਸ਼ਨ ਬ੍ਰਾਂਡ ਪਰਾਡਾ (Italian luxury fashion brand Prada) ਨੇ ਇਸ ਸਬੰਧ ਨੂੰ ਸਵੀਕਾਰਦਿਆਂ ਕਿਹਾ ਹੈ ਕਿ ਡਿਜ਼ਾਈਨ ਭਾਰਤੀ ਹੱਥੀਂ ਗੰਢੀਆਂ ਜੁੱਤੀਆਂ/ਚੱਪਲਾਂ ਤੋਂ ‘ਪ੍ਰੇਰਿਤ’ ਹੈ।

ਆਪਣੇ ਸ਼ੋਅ ਨੋਟਸ ਵਿੱਚ ਪਰਾਡਾ ਨੇ ਇਨ੍ਹਾਂ ਚੱਪਲਾਂ ਨੂੰ ‘ਚਮੜੇ ਦੇ ਸੈਂਡਲ’ ਵਜੋਂ ਦਰਸਾਇਆ ਸੀ, ਜਿਸ ਵਿੱਚ ਭਾਰਤੀ ਸਬੰਧ ਦਾ ਕੋਈ ਹਵਾਲਾ ਨਹੀਂ ਸੀ, ਜਿਸ ਨਾਲ ਭਾਰਤ ਦੇ ਫੈਸ਼ਨ ਭਾਈਚਾਰੇ ਦੇ ਨਾਲ-ਨਾਲ ਪੱਛਮੀ ਮਹਾਰਾਸ਼ਟਰ ਵਿੱਚ ਕੋਲਹਾਪੁਰੀ ਚੱਪਲਾਂ ਦੇ ਰਵਾਇਤੀ ਨਿਰਮਾਤਾਵਾਂ ਦਾ ਗੁੱਸਾ ਭੜਕਿਆ ਸੀ।

ਮਹਾਰਾਸ਼ਟਰ ਚੈਂਬਰ ਆਫ਼ ਕਾਮਰਸ, ਇੰਡਸਟਰੀ ਐਂਡ ਐਗਰੀਕਲਚਰ (Maharashtra Chamber of Commerce, Industry and Agriculture - MACCIA) ਦੇ ਪ੍ਰਧਾਨ ਲਲਿਤ ਗਾਂਧੀ ਨੇ ਕਿਹਾ ਕਿ ਚੈਂਬਰ ਨੇ ਸਥਾਨਕ ਕਾਰੀਗਰਾਂ ਅਤੇ ਉਦਯੋਗ ਦੇ ਹਿੱਤ ਵਿੱਚ ਵਿਜ਼ੂਅਲ ਦੇਖਣ ਤੋਂ ਬਾਅਦ ਫੈਸ਼ਨ ਹਾਊਸ ਨੂੰ ਇਸ ਬਾਰੇ ਲਿਖਿਆ ਸੀ। ਗਾਂਧੀ ਨੇ ਸ਼ਨਿੱਚਰਵਾਰ ਨੂੰ ਪੀਟੀਆਈ ਨੂੰ ਦੱਸਿਆ, "ਕੋਲਹਾਪੁਰੀ ਚੱਪਲ ਬਹੁਤ ਹੀ ਵਿਲੱਖਣ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੁੱਤੇ ਨਵੇਂ ਬਾਜ਼ਾਰਾਂ ਵਿੱਚ ਜਾਣ। ਪਰ ਇਨ੍ਹਾਂ ਨੂੰ ਸਹੀ ਮਾਨਤਾ ਮਿਲਣੀ ਚਾਹੀਦੀ ਹੈ।"

ਪਰਾਡਾ ਨੂੰ ਲਿਖੇ ਪੱਤਰ ਵਿੱਚ MACCIA ਨੇ ਖੋਜ ਸਹਿਯੋਗ ਅਤੇ ਕਾਰੀਗਰਾਂ ਨੂੰ ਉਚਿਤ ਮੁਆਵਜ਼ਾ ਦੇਣ ਤੇ ਰਵਾਇਤੀ ਗਿਆਨ ਅਤੇ ਸੱਭਿਆਚਾਰਕ ਅਧਿਕਾਰਾਂ ਦਾ ਸਤਿਕਾਰ ਕਰਨ ਵਾਲੇ ਨੈਤਿਕ ਫੈਸ਼ਨ ਅਭਿਆਸਾਂ ਦੀ ਪਾਲਣਾ ਦੀ ਵੀ ਮੰਗ ਕੀਤੀ। ਗਾਂਧੀ ਦੇ ਪੱਤਰ ਵਿੱਚ ਕਿਹਾ ਗਿਆ ਹੈ, "ਕੋਲਹਾਪੁਰੀ ਚੱਪਲ ਮਹਾਰਾਸ਼ਟਰ, ਭਾਰਤ ਦੇ ਸੱਭਿਆਚਾਰਕ ਤਾਣੇ-ਬਾਣੇ ਨਾਲ ਜੁੜੀ ਸਦੀਆਂ ਪੁਰਾਣੀ ਕਾਰੀਗਰੀ ਨੂੰ ਦਰਸਾਉਂਦੇ ਹਨ। ਇਹ ਉਤਪਾਦ ਨਾ ਸਿਰਫ਼ ਖੇਤਰੀ ਪਛਾਣ ਦੇ ਪ੍ਰਤੀਕ ਹਨ, ਸਗੋਂ ਇਹ ਕੋਲਹਾਪੁਰ ਖੇਤਰ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਹਜ਼ਾਰਾਂ ਕਾਰੀਗਰਾਂ ਅਤੇ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਸਹਾਰਾ ਵੀ ਹਨ।"

ਇਸ ਲੰਬੇ-ਚੌੜੇ ਪੱਤਰ ਦੇ ਜਵਾਬ ਵਿੱਚ ਇਤਾਲਵੀ ਫੈਸ਼ਨ ਹਾਊਸ ਨੇ ਕਿਹਾ ਕਿ ਪੁਰਸ਼ਾਂ ਦੇ 2026 ਦੇ ਫੈਸ਼ਨ ਸ਼ੋਅ ਵਿੱਚ ਪ੍ਰਦਰਸ਼ਿਤ ਸੈਂਡਲ ਅਜੇ ਵੀ ਡਿਜ਼ਾਈਨ ਦੇ ਪੜਾਅ 'ਤੇ ਹਨ ਅਤੇ ਰੈਂਪ 'ਤੇ ਮਾਡਲਾਂ ਦੁਆਰਾ ਪਹਿਨੇ ਗਏ ਕਿਸੇ ਵੀ ਜੁੱਤੇ ਦਾ ਵਪਾਰਕਕਰਨ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਪਰਾਡਾ ਦੇ ਇੱਕ ਪ੍ਰਤੀਨਿਧੀ ਨੇ MACCIA ਦੇ ਜਵਾਬ ਵਿੱਚ ਕਿਹਾ, "ਅਸੀਂ ਮੰਨਦੇ ਹਾਂ ਕਿ ਹਾਲ ਹੀ ਵਿੱਚ ਪਰਾਡਾ ਦੇ ਪੁਰਸ਼ਾਂ ਦੇ 2026 ਫੈਸ਼ਨ ਸ਼ੋਅ ਵਿੱਚ ਪ੍ਰਦਰਸ਼ਿਤ ਸੈਂਡਲ ਭਾਰਤ ਦੀਆਂ ਰਵਾਇਤੀ ਹੱਥੀਂ ਗੰਢੀਆਂ ਜੁੱਤੀਆਂ ਤੋਂ ਪ੍ਰੇਰਿਤ ਹਨ, ਜਿਨ੍ਹਾਂ ਦੀ ਵਿਰਾਸਤ ਸਦੀਆਂ ਪੁਰਾਣੀ ਹੈ। ਅਸੀਂ ਅਜਿਹੀ ਭਾਰਤੀ ਕਾਰੀਗਰੀ ਦੇ ਸੱਭਿਆਚਾਰਕ ਮਹੱਤਵ ਨੂੰ ਡੂੰਘਾਈ ਨਾਲ ਸਮਝਦੇ ਹਾਂ।"

ਪਰਾਡਾ ਦੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (corporate social responsibility) ਲਈ ਸਮੂਹ ਮੁਖੀ ਲੋਰੇਂਜ਼ੋ ਬਰਟੇਲੀ (Lorenzo Bertelli) ਨੇ ਆਪਣੇ ਜਵਾਬ ਵਿੱਚ ਕਿਹਾ, "ਅਸੀਂ ਜ਼ਿੰਮੇਵਾਰ ਡਿਜ਼ਾਈਨ ਅਭਿਆਸਾਂ, ਸੱਭਿਆਚਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਅਤੇ ਸਥਾਨਕ ਭਾਰਤੀ ਕਾਰੀਗਰ ਭਾਈਚਾਰਿਆਂ ਨਾਲ ਇੱਕ ਅਰਥਪੂਰਨ ਆਦਾਨ-ਪ੍ਰਦਾਨ ਲਈ ਇੱਕ ਗੱਲਬਾਤ ਸ਼ੁਰੂ ਕਰਨ ਲਈ ਵਚਨਬੱਧ ਹਾਂ ਜਿਵੇਂ ਕਿ ਅਸੀਂ ਪਹਿਲਾਂ ਹੋਰ ਕੁਲੈਕਸ਼ਨਾਂ ਵਿੱਚ ਕੀਤਾ ਹੈ, ਤਾਂ ਜੋ ਉਨ੍ਹਾਂ ਦੀ ਕਲਾ ਦੀ ਸਹੀ ਮਾਨਤਾ ਨੂੰ ਯਕੀਨੀ ਬਣਾਇਆ ਜਾ ਸਕੇ।" ਪੀਟੀਆਈ ਕੋਲ ਇਸ ਪੱਤਰ ਵਿਹਾਰ ਦੀ ਇੱਕ ਕਾਪੀ ਹੈ। -ਪੀਟੀਆਈ

Advertisement
×