DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Paytm ਨੁੂੰ RBI ਤੋਂ ਵੱਡੀ ਰਾਹਤ; ਪੇਮੈਂਟ ਐਗਰੀਗੇਟਰ ਬਣਿਆ ਪੇਟੀਐਮ ਭੁਗਤਾਨ ਬੈਂਕ

ਭਾਰਤੀ ਰਿਜ਼ਰਵ ਬੈਂਕ ਨੇ ਦਿੱਤੀ ਮਨਜ਼ੂਰੀ
  • fb
  • twitter
  • whatsapp
  • whatsapp
Advertisement

ਭਾਰਤੀ ਰਿਜ਼ਰਵ ਬੈਂਕ (RBI) ਨੇ ਪੇਟੀਐਮ ਭੁਗਤਾਨ ਬੈਂਕ ਨੂੰ ਆਨਲਾਈਨ ਪੇਮੈਂਟ ਐਗਰੀਗੇਟਰ ਵਜੋਂ ਕੰਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਮੂਲ Paytm ਦੀ ਮੂਲ ਕੰਪਨੀ One97 ਕਮਿਊਨੀਕੇਸ਼ਨਜ਼ ਨੇ ਦਿੱਤੀ।

ਰਿਜ਼ਰਵ ਬੈਂਕ ਨੇ ਪੇਟੀਐਮ ਭੁਗਤਾਨ ਬੈਂਕ ਨੂੰ ਨਵੇਂ ਵਪਾਰੀਆਂ ਨੂੰ ਜੋੜਨ ਤੋਂ ਰੋਕ ਦਿੱਤਾ ਸੀ। ਇਹ ਪਾਬੰਦੀ ਕੰਪਨੀ 'ਤੇ 25 ਨਵੰਬਰ, 2022 ਨੂੰ ਲਗਾਈ ਗਈ ਸੀ।ਇਸ ਨਾਲ ਕੰਪਨੀ ਨਵੇਂ ਵਪਾਰੀਆਂ ਤੋਂ ਭੁਗਤਾਨ ਇਕੱਠਾ ਕਰਨ ਦੀ ਸਹੂਲਤ ਪ੍ਰਦਾਨ ਕਰਨ ਦੇ ਯੋਗ ਨਹੀਂ ਸੀ। ਹੁਣ ਜਦੋਂ ਕੇਂਦਰੀ ਬੈਂਕ ਨੇ ਇਹ ਪਾਬੰਦੀ ਹਟਾ ਦਿੱਤੀ ਹੈ ਤਾਂ ਕੰਪਨੀ ਦੁਬਾਰਾ ਨਵੇਂ ਵਪਾਰੀਆਂ ਨੂੰ ਸ਼ਾਮਲ ਕਰ ਸਕਦੀ ਹੈ।

Advertisement

ਰੈਗੂਲੇਟਰੀ ਜਾਣਕਾਰੀ ਦੇ ਅਨੁਸਾਰ, “ਪੇਟੀਐਮ ਪੇਮੈਂਟਸ ਸਰਵਿਸਿਜ਼ ਲਿਮਟਿਡ (PPSL) ਜੋ ਕਿ ਵਨ 97 ਕਮਿਊਨੀਕੇਸ਼ਨਜ਼ ਲਿਮਟਿਡ (OLC) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ ਇਸਨੇ ਪੇਮੈਂਟ ਐਗਰੀਗੇਟਰ (PA) ਲਾਇਸੈਂਸ ਲਈ ਅਰਜ਼ੀ ਦਿੱਤੀ ਸੀ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਕੇਂਦਰੀ ਬੈਂਕ ਨੇ 12 ਅਗਸਤ ਨੂੰ ਆਪਣੇ ਪੱਤਰ ਰਾਹੀਂ ਭੁਗਤਾਨ ਅਤੇ ਸੈਟਲਮੈਂਟ ਸਿਸਟਮ ਐਕਟ,2007 ਦੇ ਤਹਿਤ PPSL ਨੂੰ ਆਨਲਾਈਨ ਪੇਮੈਂਟ ਐਗਰੀਗੇਟਰ ਵਜੋਂ ਕੰਮ ਕਰਨ ਲਈ ‘ਸਿਧਾਂਤਕ ਤੌਰ’ ’ਤੇ ਅਧਿਕਾਰ ਦਿੱਤਾ ਹੈ।”

ਕੰਪਨੀ ਨੇ ਮਾਰਚ 2020 ਵਿੱਚ ਇਸ ਲਈ ਅਰਜ਼ੀ ਦਿੱਤੀ ਸੀ ਪਰ ਕੰਪਨੀ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨਾਲ ਸਬੰਧਤ ਕੁਝ ਦਿਆਂ ਕਾਰਨ ਪ੍ਰਵਾਨਗੀ ਅਟਕ ਗਈ ਸੀ। ਇਹ ਇਜਾਜ਼ਤ ਚੀਨੀ ਕੰਪਨੀ ਅਲੀਬਾਬਾ ਸਮੂਹ ਦੇ ਪੂਰੀ ਹਿੱਸੇਦਾਰੀ ਵੇਚਣ ਤੋਂ ਬਾਅਦ One97 ਕਮਿਊਨੀਕੇਸ਼ਨਜ਼ ਤੋਂ ਬਾਹਰ ਹੋਣ ਦੇ ਇੱਕ ਪੰਦਰਵਾੜੇ ਦੇ ਅੰਦਰ ਦਿੱਤੀ ਹੈ।

Advertisement
×