DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਤੇ ਅਮਰੀਕਾ ਵਿਚ ‘ਆਊਟ ਆਫ ਸਟਾਕ’ ਹੋਇਆ ਸੰਤਰੀ ਆਈਫੋਨ ਪ੍ਰੋ ਮੈਕਸ 17

ਕੌਸਮਿਕ ਓਰੇਂਜ (ਸੰਤਰੀ) ਰੰਗ ਵਾਲੇ ਐਪਲ ਦੇ ਆਈਫੋਨ ਪ੍ਰੋ ਮੈਕਸ 17 ਦੀ ਮੰਗ ਵਿਚ ਵੱਡਾ ਉਛਾਲ ਆਇਆ ਹੈ। ਕੰਪਨੀ ਦੇ ਮੁਲਾਜ਼ਮਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਅਮਰੀਕਾ ਅਤੇ ਭਾਰਤ ਵਿੱਚ ਕੰਪਨੀ ਦੇ ਅਧਿਕਾਰਤ ਸਟੋਰਾਂ ’ਤੇ ਡਿਵਾਈਸ ਲਈ ਬੁਕਿੰਗ ਖੁੱਲ੍ਹਣ...
  • fb
  • twitter
  • whatsapp
  • whatsapp
Advertisement

ਕੌਸਮਿਕ ਓਰੇਂਜ (ਸੰਤਰੀ) ਰੰਗ ਵਾਲੇ ਐਪਲ ਦੇ ਆਈਫੋਨ ਪ੍ਰੋ ਮੈਕਸ 17 ਦੀ ਮੰਗ ਵਿਚ ਵੱਡਾ ਉਛਾਲ ਆਇਆ ਹੈ। ਕੰਪਨੀ ਦੇ ਮੁਲਾਜ਼ਮਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਅਮਰੀਕਾ ਅਤੇ ਭਾਰਤ ਵਿੱਚ ਕੰਪਨੀ ਦੇ ਅਧਿਕਾਰਤ ਸਟੋਰਾਂ ’ਤੇ ਡਿਵਾਈਸ ਲਈ ਬੁਕਿੰਗ ਖੁੱਲ੍ਹਣ ਦੇ ਤਿੰਨ ਦਿਨਾਂ ਅੰਦਰ ਡਿਵਾਈਸ ‘ਆਊਟ ਆਫ ਸਟਾਕ’ ਹੋ ਗਈ ਹੈ।

ਐਪਲ ਇੰਡੀਆ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪੂਰੀ ਆਈਫੋਨ ਪ੍ਰੋ ਮੈਕਸ ਸੀਰੀਜ਼ ਭਾਰਤ ਵਿੱਚ ਐਪਲ ਸਟੋਰਾਂ ’ਤੇ ਪਿਕ-ਅੱਪ ਵਿਕਲਪ ਦੇ ਨਾਲ ਪ੍ਰੀ-ਆਰਡਰ ਲਈ ਉਪਲਬਧ ਨਹੀਂ ਹੈ। ਕੌਸਮਿਕ ਓਰੇਂਜ ਡਿਵਾਈਸ ਆਈਫੋਨ ਪ੍ਰੋ ਮੈਕਸ ਅਤੇ ਆਈਫੋਨ ਪ੍ਰੋ ਸੀਰੀਜ਼ ਦੋਵਾਂ ਲਈ ਭਾਰਤ ਵਿੱਚ ਸਟੋਰਾਂ ’ਤੇ ਪਿਕ-ਅੱਪ ਵਿਕਲਪ ਦੇ ਨਾਲ ਪ੍ਰੀ-ਆਰਡਰ ਲਈ ਉਪਲਬਧ ਨਹੀਂ ਸਨ।

Advertisement

ਇੱਕ ਐਪਲ ਮਾਹਿਰ ਨੇ ਕਿਹਾ, ‘‘ਮੈਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ, ਪਰ ਵੱਡੀ ਗਿਣਤੀ ਵਿੱਚ ਪ੍ਰੀ-ਆਰਡਰ ਹੋਣ ਕਾਰਨ, ਸਾਰੇ ਕੌਸਮਿਕ ਓਰੇਂਜ ਆਈਫੋਨ 17 ਪ੍ਰੋ ਮੈਕਸ ਬਹੁਤ ਤੇਜ਼ੀ ਨਾਲ ਵਿਕ ਰਹੇ ਹਨ, ਜਿਸ ਕਾਰਨ ਇਹ ਕਿਸੇ ਵੀ ਸਟੋਰੇਜ ਵੇਰੀਐਂਟ ਵਿੱਚ ਉਪਲਬਧ ਨਹੀਂ ਹਨ।’’

ਅਧਿਕਾਰੀ ਨੇ ਕਿਹਾ ਕਿ ਇਹ ਡਿਵਾਈਸ ਕੁਝ ਸਟੋਰਾਂ ਵਿੱਚ ਗੂੜ੍ਹੇ ਨੀਲੇ ਰੰਗ ਵਿੱਚ ਉਪਲਬਧ ਹੈ। ਮਾਹਰ ਨੇ ਕਿਹਾ, ‘‘ਮੈਨੂੰ ਇਸ ਅਸੁਵਿਧਾ ਲਈ ਸੱਚਮੁੱਚ ਅਫ਼ਸੋਸ ਹੈ, ਪਰ ਬੈਕ-ਐਂਡ ਟੀਮ ਸੰਤਰੀ ਰੰਗ ਦੇ ਉਤਪਾਦਾਂ ਨੂੰ ਜਲਦੀ ਤੋਂ ਜਲਦੀ ਦੁਬਾਰਾ ਉਪਲਬਧ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।’’ ਇਸ ਸਬੰਧ ਵਿੱਚ ਐਪਲ ਨੂੰ ਭੇਜੇ ਗਏ ਈ-ਮੇਲ ਦਾ ਕੋਈ ਜਵਾਬ ਨਹੀਂ ਮਿਲਿਆ। ਐਪਲ ਨੇ ਆਈਫੋਨ 17 ਸੀਰੀਜ਼ ਨੂੰ 82,900 ਰੁਪਏ ਤੋਂ 2,29,900 ਰੁਪਏ ਦੀ ਕੀਮਤ ’ਤੇ ਪੇਸ਼ ਕੀਤਾ ਹੈ, ਜੋ ਕਿ 19 ਸਤੰਬਰ ਤੋਂ ਭਾਰਤ ਵਿੱਚ ਉਨ੍ਹਾਂ ਗਾਹਕਾਂ ਲਈ ਉਪਲਬਧ ਹੋਵੇਗਾ ਜਿਨ੍ਹਾਂ ਨੇ ਪਹਿਲਾਂ ਹੀ ਆਪਣਾ ਆਰਡਰ ਬੁੱਕ ਕਰ ਲਿਆ ਹੈ।

ਮਾਹਿਰ ਮੁਤਾਬਕ ਕੁਝ ਸਟੋਰਾਂ ਵਿੱਚ 19 ਸਤੰਬਰ ਨੂੰ ਸੀਮਤ ਗਿਣਤੀ ਵਿੱਚ ਡਿਵਾਈਸ ਵੀ ਉਪਲਬਧ ਹੋਣਗੇ, ਜੋ ਬਿਨਾਂ ਪ੍ਰੀ-ਆਰਡਰ ਦੇ ਲਏ ਜਾ ਸਕਦੇ ਹਨ, ਪਰ ਇਹ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ’ਤੇ ਦਿੱਤੇ ਜਾਣਗੇ। ਇਨ੍ਹਾਂ ਡਿਵਾਈਸਾਂ ਲਈ ਆਰਡਰ 12 ਸਤੰਬਰ ਤੋਂ ਸ਼ੁਰੂ ਹੋਏ ਸਨ। ‘

ਆਊਟ ਆਫ ਸਟਾਕ’ ਡਿਵਾਈਸਾਂ ਖਰੀਦਣ ਦੇ ਚਾਹਵਾਨ ਖਪਤਕਾਰ ਬੁਕਿੰਗ ਜਾਰੀ ਰੱਖ ਸਕਦੇ ਹਨ, ਪਰ ਡਿਵਾਈਸਾਂ 7 ਅਕਤੂਬਰ ਤੋਂ ਬਾਅਦ ਉਨ੍ਹਾਂ ਦੇ ਪਤੇ ’ਤੇ ਡਲਿਵਰ ਕਰ ਦਿੱਤੀਆਂ ਜਾਣਗੀਆਂ। ਭਾਰਤ ਵਿੱਚ, ਐਪਲ ਇੰਡੀਆ ਦੀ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਆਈਫੋਨ ਪ੍ਰੋ ਮੈਕਸ ਡਿਵਾਈਸਾਂ ਦੀ ਪੂਰੀ ਰੇਂਜ 15 ਸਤੰਬਰ ਤੱਕ ਐਪਲ ਸਟੋਰ 'ਤੇ ਉਪਲਬਧ ਨਹੀਂ ਸੀ।

Advertisement
×