OpenAI: ਭਾਰਤੀ ਯੂਜ਼ਰਸ ਲਈ ਜਲਦ ਮੁਫ਼ਤ ਹੋਵੇਗਾ 'ChatGPT Go', ਜਾਣੋ ਕਦੋਂ ਅਤੇ ਕਿਵੇਂ ਮਿਲੇਗਾ ਲਾਭ
OpenAI ਨੇ ਭਾਰਤੀ ਯੂਜ਼ਰਸ ਨੇ ਭਾਰਤੀ ਯੂਜ਼ਰਸ ਨੂੰ ਪ੍ਰਮੋਸ਼ਨਲ ਮਿਆਦ ਦੌਰਾਨ ਸਾਈਨ ਅੱਪ ਕਰਨ ਲਈ ਕਿਹਾ
ChatGPT Go ਓਪਨਏਆਈ ਦਾ ਹਾਲ ਹੀ ਵਿੱਚ ਲਾਂਚ ਕੀਤਾ ਗਿਆ ਸਬਸਕ੍ਰਿਪਸ਼ਨ ਟੀਅਰ ਹੈ ਜੋ ਭਾਰਤ ਵਿੱਚ ਯੂਜ਼ਰਸ ਲਈ ਵਧੀਆਂ ਹੋਈਆਂ ਸੰਦੇਸ਼ ਸੀਮਾਵਾਂ, ਚਿੱਤਰ ਜਨਰੇਸ਼ਨ ਅਤੇ ਫਾਈਲ ਅੱਪਲੋਡ ਦੀ ਪੇਸ਼ਕਸ਼ ਕਰਦਾ ਹੈ। ਭਾਰਤ ਨੂੰ ChatGPT ਆਪਣਾ ਦੂਜਾ ਸਭ ਤੋਂ ਵੱਡਾ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਬਾਜ਼ਾਰ ਮੰਨਦਾ ਹੈ।
ਕੰਪਨੀ ਨੇ ਕਿਹਾ, ‘‘4 ਨਵੰਬਰ ਨੂੰ ਬੰਗਲੁਰੂ ਵਿੱਚ OpenAI ਦੇ ਪਹਿਲੇ 'DevDay Exchange' ਈਵੈਂਟ ਨੂੰ ਮਨਾਉਣ ਦੌਰਾਨ ਸਾਈਨ ਅੱਪ ਕਰਨ ਵਾਲੇ ਭਾਰਤ ਵਿੱਚ ਸਾਰੇ ਯੂਜ਼ਰਸ ਲਈ ChatGPT Go ਨੂੰ ਪੂਰੇ ਇੱਕ ਸਾਲ ਲਈ ਮੁਫ਼ਤ ਉਪਲਬਧ ਕਰਵਾ ਰਿਹਾ ਹੈ।"
OpenAI ਦੇ ਅਨੁਸਾਰ, ChatGPT Go ਅਗਸਤ ਵਿੱਚ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ, ਜਿਸ ਨੂੰ ਯੂਜ਼ਰਸ ਦੇ ਫੀਡਬੈਕ ਦੇ ਜਵਾਬ ਵਿੱਚ ਤਿਆਰ ਕੀਤਾ ਗਿਆ ਸੀ। ਇਸ ਵਿੱਚ ChatGPT ਦੀਆਂ ਸਭ ਤੋਂ ਉੱਨਤ ਵਿਸ਼ੇਸ਼ਤਾਵਾਂ ਤੱਕ ਵਧੇਰੇ ਸੁਖਾਲੀ ਪਹੁੰਚ ਦੀ ਮੰਗ ਕੀਤੀ ਗਈ ਸੀ।
ਇਸਦੀ ਲਾਂਚ ਤੋਂ ਬਾਅਦ ਪਹਿਲੇ ਮਹੀਨੇ ਵਿੱਚ, ਭਾਰਤ ਵਿੱਚ ਭੁਗਤਾਨ ਕਰਨ ਵਾਲੇ ChatGPT ਗਾਹਕਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਹੋ ਗਈ। ਇਸ ਮਜ਼ਬੂਤ ਮੰਗ ਦੇ ਮੱਦੇਨਜ਼ਰ, OpenAI ਨੇ ਉਦੋਂ ਤੋਂ ChatGPT Go ਨੂੰ ਦੁਨੀਆ ਭਰ ਵਿੱਚ ਲਗਪਗ 90 ਬਾਜ਼ਾਰਾਂ ਤੱਕ ਵਧਾ ਦਿੱਤਾ ਹੈ।
ਭਾਰਤ ਵਿੱਚ ਲੱਖਾਂ ਲੋਕ ਰੋਜ਼ਾਨਾ ChatGPT ਦੀ ਵਰਤੋਂ ਕਰਦੇ ਹਨ, ਜਿਸ ਵਿੱਚ ਡਿਵੈਲਪਰ, ਵਿਦਿਆਰਥੀ ਅਤੇ ਪੇਸ਼ੇਵਰਾਂ ਦਾ ਤੇਜ਼ੀ ਨਾਲ ਵਧ ਰਿਹਾ ਭਾਈਚਾਰਾ ਸ਼ਾਮਲ ਹੈ ਜੋ ਓਪਨਏਆਈ ਦੇ ਉੱਨਤ ਟੂਲਸ ਦਾ ਲਾਭ ਲੈ ਰਹੇ ਹਨ।
ਭਾਰਤ ਵਿੱਚ ਮੌਜੂਦਾ ChatGPT Go ਗ੍ਰਾਹਕ ਵੀ 12 ਮਹੀਨਿਆਂ ਦੀ ਮੁਫ਼ਤ ਪ੍ਰੋਮੋਸ਼ਨ ਲਈ ਯੋਗ ਹੋਣਗੇ।
ChatGPT ਦੇ ਮੁਖੀ ਨਿਕ ਟਰਲੇ ਨੇ ਕਿਹਾ, "ਕੁਝ ਮਹੀਨੇ ਪਹਿਲਾਂ ਭਾਰਤ ਵਿੱਚ ChatGPT Go ਲਾਂਚ ਕਰਨ ਤੋਂ ਬਾਅਦ, ਅਸੀਂ ਆਪਣੇ ਯੂਜ਼ਰਸ ਵੱਲੋਂ ਕੀਤੀ ਵਰਤੋਂ ਅਤੇ ਰਚਨਾਤਮਕਤਾ ਦੇਖੀ ਹੈ, ਉਹ ਪ੍ਰੇਰਨਾਦਾਇਕ ਹੈ।"
ਟਰਲੇ ਨੇ ਅੱਗੇ ਕਿਹਾ: "ਭਾਰਤ ਵਿੱਚ ਸਾਡੇ ਪਹਿਲੇ DevDay Exchange ਈਵੈਂਟ ਤੋਂ ਪਹਿਲਾਂ, ਅਸੀਂ ਭਾਰਤ ਭਰ ਦੇ ਵਧੇਰੇ ਲੋਕਾਂ ਨੂੰ ਆਧੁਨਿਕ ਏਆਈ ਤੱਕ ਆਸਾਨੀ ਨਾਲ ਪਹੁੰਚ ਕਰਨ ਅਤੇ ਲਾਭ ਲੈਣ ਵਿੱਚ ਮਦਦ ਕਰਨ ਲਈ ChatGPT Go ਨੂੰ ਇੱਕ ਸਾਲ ਲਈ ਮੁਫ਼ਤ ਉਪਲਬਧ ਕਰਵਾ ਰਹੇ ਹਾਂ।" -ਪੀਟੀਆਈ

