Foreign assets ਵਿਦੇਸ਼ੀ ਸੰਪਤੀ, ਆਮਦਨ ਦਾ ਖੁਲਾਸਾ ਨਾ ਕਰਨ ’ਤੇ ਲੱਗੇਗਾ 10 ਲੱਖ ਰੁਪਏ ਜੁਰਮਾਨਾ
ਆਮਦਨ ਕਰ ਵਿਭਾਗ ਨੇ ਜਾਰੀ ਕੀਤੀ ਜਨਤਕ ਐਡਵਾਈਜ਼ਰੀ
Advertisement
ਨਵੀਂ ਦਿੱਲੀ, 17 ਨਵੰਬਰ
ਆਮਦਨ ਕਰ ਵਿਭਾਗ ਨੇ ਅੱਜ ਕਰਦਾਤਾਵਾਂ ਨੂੰ ਅਪੀਲ ਕੀਤੀ ਹੈ ਕਿ ਆਈਟੀਆਰ ਵਿੱਚ ਵਿਦੇਸ਼ ’ਚ ਸਥਿਤ ਸੰਪਤੀ ਜਾਂ ਵਿਦੇਸ਼ਾਂ ਵਿੱਚੋਂ ਹੁੰਦੀ ਆਮਦਨ ਦਾ ਖੁਲਾਸਾ ਨਾਂ ਕਰਨ ’ਤੇ ਕਾਲਾ ਧਨ ਵਿਰੋਧੀ ਕਾਨੂੰਨ ਤਹਿਤ 10 ਲੱਖ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ।
ਵਿਭਾਗ ਨੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਪਾਲਣਾ ਸਹਿ ਜਾਗਰੂਕਤਾ ਮੁਹਿੰਮ ਤਹਿਤ ਸ਼ਨਿਚਰਵਾਰ ਨੂੰ ਇਕ ਜਨਤਕ ਐਡਵਾਈਜ਼ਰੀ ਜਾਰੀ ਕੀਤੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਰਦਾਤਾ ਮੁਲਾਂਕਣ ਸਾਲ 2024-25 ਲਈ ਆਪਣੀ ਆਮਦਨ ਰਿਟਰਨ (ਆਈਟੀਆਰ) ਵਿੱਚ ਅਜਿਹੀ ਜਾਣਕਾਰੀ ਦਰਜ ਕਰਨ।
ਐਡਵਾਈਜ਼ਰੀ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਪਿਛਲੇ ਸਾਲ ਵਿੱਚ ਭਾਰਤ ਦੇ ਕਰਦਾਤਾ ਲਈ ਵਿਦੇਸ਼ੀ ਸੰਪਤੀ ਵਿੱਚ ਬੈਂਕ ਖਾਤੇ, ਨਕਦ ਰਾਸ਼ੀ ਬੀਮਾ ਆਦਿ ਤੋਂ ਇਲਾਵਾ ਵਿਦੇਸ਼ ਵਿੱਚ ਰੱਖੀ ਗਈ ਕੋਈ ਪੂੰਜੀਗਤ ਸੰਪਤੀ ਸ਼ਾਮਲ ਹਨ।
ਵਿਭਾਗ ਨੇ ਕਿਹਾ ਕਿ ਇਸ ਮਾਪਦੰਡ ਅਧੀਨ ਆਉਣ ਵਾਲੇ ਕਰਦਾਤਾਵਾਂ ਨੂੰ ਆਪਣੀ ਆਈਟੀਆਰ ਵਿੱਚ ਵਿਦੇਸ਼ੀ ਸੰਪਤੀ ਜਾਂ ਵਿਦੇਸ਼ੀ ਸਰੋਤ ਤੋਂ ਆਮਦਨ ਅਨੂਸੂਚੀ ਨੂੰ ਜ਼ਰੂਰੀ ਤੌਰ ’ਤੇ ਭਰਨਾ ਹੋਵੇਗਾ, ਭਾਵੇਂ ਉਸ ਦੀ ਆਮਦਨ ‘ਟੈਕਸ ਯੋਗ ਸੀਮਾ ਤੋਂ ਘੱਟ’ ਹੋਵੇ ਜਾਂ ਵਿਦੇਸ਼ ਵਿੱਚ ਸੰਪਤੀ ‘ਪ੍ਰਗਟ ਸਰੋਤਾਂ ਨਾਲੋਂ ਬਣਾਈ ਗਈ ਹੋਵੇ। -ਪੀਟੀਆਈ
Advertisement
×