No-frills ਖਾਤਾ ਧਾਰਕਾਂ ਨੂੰ ਹੁਣ ਮੁਫ਼ਤ ਵਿਚ ਮਿਲੇਗੀ ਡਿਜੀਟਲ ਬੈਂਕਿੰਗ ਸਹੂਲਤ
No-frills ਖਾਤਾ ਧਾਰਕ ਭਾਵ ਅਜਿਹੇ ਖਾਤਾ ਧਾਰਕ ਜੋ Zero Balance ਜਾਂ Minimum Balance ’ਤੇ ਆਪਣਾ ਖਾਤਾ ਅਪਰੇਟ ਕਰਦੇ ਹਨ, ਹੁਣ ਬਿਨਾਂ ਕਿਸੇ ਵਾਧੂ ਖਰਚੇ ਦੇ ਡਿਜੀਟਲ ਬੈਂਕਿੰਗ ਸਹੂਲਤਾਂ ਮੁਫ਼ਤ ਪ੍ਰਾਪਤ ਕਰ ਸਕਣਗੇ, ਕਿਉਂਕਿ ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਬੇਸਿਕ...
No-frills ਖਾਤਾ ਧਾਰਕ ਭਾਵ ਅਜਿਹੇ ਖਾਤਾ ਧਾਰਕ ਜੋ Zero Balance ਜਾਂ Minimum Balance ’ਤੇ ਆਪਣਾ ਖਾਤਾ ਅਪਰੇਟ ਕਰਦੇ ਹਨ, ਹੁਣ ਬਿਨਾਂ ਕਿਸੇ ਵਾਧੂ ਖਰਚੇ ਦੇ ਡਿਜੀਟਲ ਬੈਂਕਿੰਗ ਸਹੂਲਤਾਂ ਮੁਫ਼ਤ ਪ੍ਰਾਪਤ ਕਰ ਸਕਣਗੇ, ਕਿਉਂਕਿ ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ (BSBD) ਖਾਤਿਆਂ ਲਈ ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ ਦੇ ਦਾਇਰੇ ਦਾ ਵਿਸਤਾਰ ਕੀਤਾ ਹੈ।
BSBD ਖਾਤੇ ਖਾਤਾ ਧਾਰਕਾਂ ਨੂੰ ਜ਼ਰੂਰੀ ਬੈਂਕਿੰਗ ਸੇਵਾਵਾਂ ਮੁਫ਼ਤ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ ਹਨ। ਬੈਂਕਾਂ ਵੱਲੋਂ ਮੁਫ਼ਤ ਵਿੱਚ ਦਿੱਤੀਆਂ ਜਾਣ ਵਾਲੀਆਂ ਕੁਝ ਸੇਵਾਵਾਂ ਵਿੱਚ ਬੈਂਕ ਸ਼ਾਖਾਵਾਂ ਦੇ ਨਾਲ-ਨਾਲ ATM/CDM ਵਿੱਚ ਨਕਦ ਜਮ੍ਹਾਂ ਕਰਵਾਉਣਾ, ਅਤੇ ਇੱਕ ਮਹੀਨੇ ਵਿੱਚ ਘੱਟੋ-ਘੱਟ ਚਾਰ ਨਿਕਾਸੀ ਸ਼ਾਮਲ ਹਨ, ਜਿਸ ਵਿੱਚ ATM ਤੋਂ ਨਿਕਾਸੀ ਵੀ ਸ਼ਾਮਲ ਹੈ।
‘No-frills’ ਖਾਤਾ ਇੱਕ ਮੁੱਢਲਾ ਬੈਂਕ ਖਾਤਾ ਹੁੰਦਾ ਹੈ, ਜੋ ਵਿਅਕਤੀਆਂ ਨੂੰ ਜ਼ਰੂਰੀ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਲਈ ਅਕਸਰ ਜ਼ੀਰੋ ਜਾਂ ਘੱਟੋ-ਘੱਟ ਬਕਾਏ ਦੀ ਲੋੜ ਹੁੰਦੀ ਹੈ।