ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਵੀਂ ਦਿੱਲੀ: ਅਮਰੀਕਾ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ’ਚ 20 ਘੰਟਿਆਂ ਤੋਂ ਵੱਧ ਦੇਰੀ, ਭਿਆਨਕ ਗਰਮੀ ’ਚ ਯਾਤਰੀ ਬੇਹੋਸ਼

ਨਵੀਂ ਦਿੱਲੀ, 31 ਮਈ ਦਿੱਲੀ ਤੋਂ ਸਾਂ ਫਰਾਂਸਿਸਕੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵੀਰਵਾਰ ਨੂੰ 20 ਘੰਟੇ ਤੋਂ ਵੱਧ ਦੇਰੀ ਨਾਲ ਚੱਲੀ, ਜਿਸ ਕਾਰਨ ਕੁਝ ਲੋਕ ਬਿਨਾਂ ਏਅਰ ਕੰਡੀਸ਼ਨ ਦੇ ਜਹਾਜ਼ ਦੇ ਅੰਦਰ ਉਡੀਕ ਕਰਦੇ ਹੋਏ ਬੇਹੋਸ਼ ਹੋ ਗਏ।...
Advertisement

ਨਵੀਂ ਦਿੱਲੀ, 31 ਮਈ

ਦਿੱਲੀ ਤੋਂ ਸਾਂ ਫਰਾਂਸਿਸਕੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵੀਰਵਾਰ ਨੂੰ 20 ਘੰਟੇ ਤੋਂ ਵੱਧ ਦੇਰੀ ਨਾਲ ਚੱਲੀ, ਜਿਸ ਕਾਰਨ ਕੁਝ ਲੋਕ ਬਿਨਾਂ ਏਅਰ ਕੰਡੀਸ਼ਨ ਦੇ ਜਹਾਜ਼ ਦੇ ਅੰਦਰ ਉਡੀਕ ਕਰਦੇ ਹੋਏ ਬੇਹੋਸ਼ ਹੋ ਗਏ। ਕਈਆਂ ਨੇ ਆਪਣੀ ਦੁਰਦਸ਼ਾ ਐਕਸ ’ਤੇ ਪੋਸਟ ਕੀਤੀ। ਏਅਰ ਇੰਡੀਆ ਦੀ ਫਲਾਈਟ ਏਆਈ 183 ਨੇ 30 ਮਈ ਨੂੰ ਬਾਅਦ ਦੁਪਹਿਰ 3.20 ਵਜੇ ਦਿੱਲੀ ਤੋਂ ਸਾਂ ਫਰਾਂਸਿਸਕੋ ਲਈ ਉਡਾਣ ਭਰਨੀ ਸੀ ਪਰ ਕਈ ਘੰਟਿਆਂ ਦੀ ਦੇਰੀ ਤੋਂ ਇਸ ਨੇ ਅੱਜ 31 ਮਈ ਨੂੰ ਸਵੇਰੇ 11 ਵਜੇ ਦਿੱਲੀ ਏਅਰਪੋਰਟ ਤੋਂ ਉਡਾਣ ਭਰੀ। ਯਾਤਰੀ ਸ਼ਵੇਤਾ ਪੁੰਜ ਨੇ ਦਾਅਵਾ ਕੀਤਾ ਕਿ ਉਡਾਣ ਵਿੱਚ 20 ਘੰਟੇ ਤੋਂ ਵੱਧ ਦੇਰੀ ਹੋਈ ਅਤੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਜਹਾਜ਼ ਵਿੱਚ ਚੜ੍ਹਨ ਅਤੇ ਏਅਰ ਕੰਡੀਸ਼ਨਿੰਗ ਤੋਂ ਬਿਨਾਂ ਬੈਠਣ ਲਈ ਮਜਬੂਰ ਕੀਤਾ ਗਿਆ।ਕੁਝ ਲੋਕਾਂ ਦੇ ਬੇਹੋਸ਼ ਹੋਣ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਗਈ। ਉਸ ਨੇ ਆਪਣੀ ਪੋਸਟ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੂੰ ਟੈਗ ਕੀਤਾ ਅਤੇ ਪੂਰੀ ਘਟਨਾ ਨੂੰ ਅਣਮਨੁੱਖੀ ਕਰਾਰ ਦਿੱਤਾ।

Advertisement

Advertisement