ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ

ਮੁੰਬਈ: ਬੰਬੇ ਸਟਾਕ ਐਕਸਚੇਂਜ ਦੀ ਇਮਾਰਤ ’ਚ ਬੰਬ ਰੱਖੇ ਹੋਣ ਦੀ ਧਮਕੀ

ਦਿੱਲੀ ਦੇ ਸੇਂਟ ਸਟੀਫ਼ਨ ਕਾਲਜ ਨੂੰ ਬੰਬ ਦੀ ਧਮਕੀ

ਮੁੰਬਈ, 15 ਜੁਲਾਈ

ਦੱਖਣੀ ਮੁੰਬਈ ਵਿੱਚ ਮਸ਼ਹੂਰ ਬੰਬੇ ਸਟਾਕ ਐਕਸਚੇਂਜ (BSE) ਦੀ ਇਮਾਰਤ ਨੂੰ ਇੱਕ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ ਸੀ। ਮੰਗਲਾਵਰ ਨੂੰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀ ਜਾਂਚ ਤੋਂ ਬਾਅਦ ਧਮਕੀ ਇੱਕ ਅਫ਼ਵਾਹ ਸਾਬਿਤ ਹੋਈ। ਇੱਕ ਅਧਿਕਾਰੀ ਨੇ ਦੱਸਿਆ ਕਿ BSE ਦੇ ਇੱਕ ਕਰਮਚਾਰੀ ਨੂੰ ਐਤਵਾਰ ਨੂੰ ਈਮੇਲ ਪ੍ਰਾਪਤ ਹੋਈ, ਜਿਸ ਵਿੱਚ ਦੱਖਣੀ ਭਾਰਤ ਦੇ ਇੱਕ ਰਾਜਨੀਤਿਕ ਨੇਤਾ ਦਾ ਨਾਮ ਦੱਸਿਆ ਗਿਆ ਸੀ।

ਈਮੇਲ ਵਿੱਚ ਦਾਅਵਾ ਕੀਤਾ ਗਿਆ ਸੀ ਕਿ BSE ਇਮਾਰਤ ਵਿੱਚ ਚਾਰ RDX IEDs ਲਗਾਏ ਗਏ ਹਨ ਅਤੇ ਸੋਮਵਾਰ ਦੁਪਹਿਰ 3 ਵਜੇ ਦੇ ਕਰੀਬ ਧਮਾਕੇ ਦੀ ਚੇਤਾਵਨੀ ਦਿੱਤੀ ਗਈ ਸੀ।

BSE ਕਰਮਚਾਰੀ ਨੇ ਸਟਾਕ ਐਕਸਚੇਂਜ ਅਧਿਕਾਰੀਆਂ ਨੂੰ ਸੁਚੇਤ ਕੀਤਾ ਜਿਨ੍ਹਾਂ ਨੇ ਫਿਰ ਮੁੰਬਈ ਪੁਲੀਸ ਨਾਲ ਸੰਪਰਕ ਕੀਤਾ। ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲੀਸ ਅਤੇ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ ਸਕੁਐਡ (BDDS) ਦੀ ਇੱਕ ਟੀਮ BSE ਦੀ ਇਮਾਰਤ ’ਤੇ ਪਹੁੰਚੀ ਅਤੇ ਤਲਾਸ਼ੀ ਲਈ, ਜਿਸ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਈਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜ਼ਿਕਰਯੋੋਗ ਹੈ ਕਿ 1993 ਦੇ ਲੜੀਵਾਰ ਬੰਬ ਧਮਾਕਿਆਂ ਦੌਰਾਨ BSE ਇਮਾਰਤ ਨਿਸ਼ਾਨਿਆਂ ਵਿੱਚੋਂ ਇੱਕ ਸੀ।

 

ਦਿੱਲੀ ਦੇ ਸੇਂਟ ਸਟੀਫ਼ਨ ਕਾਲਜ ਨੂੰ ਬੰਬ ਦੀ ਧਮਕੀ

ਉਧਰ ਦਿੱਲੀ ਦੇ ਸੇਂਟ ਸਟੀਫ਼ਨ ਕਾਲਜ ਨੂੰ ਈਮੇਲ ਉੱਤੇ ਬੰਬ ਦੀ ਧਮਕੀ ਮਿਲੀ ਹੈ। ਦਿੱਲੀ ਪੁਲੀਸ, ਬੰਬ ਨਕਾਰਾ ਦਸਤੇ, ਡੌਗ ਸਕੁਐਡ, ਫਾਇਰ ਵਿਭਾਗ ਦੀ ਇੱਕ ਟੀਮ ਮੌਕੇ ’ਤੇ ਪਹੁੰਚੀ ਅਤੇ ਵਿਸਥਾਰਤ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਹੋਰ ਵੇਰਵਿਆਂ ਦੀ ਉਡੀਕ ਹੈ। -ਪੀਟੀਆਈ