DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Maruti Suzuki to offer 6 airbags: ਮਾਰੂਤੀ ਸੁਜ਼ੂਕੀ ਆਲਟੋ ਕੇ 10, ਵੈਗਨਆਰ ਵਿੱਚ ਦੇਵੇਗੀ ਛੇ ਏਅਰਬੈਗ

ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਫੈਸਲਾ
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 12 ਮਈ

ਮਾਰੂਤੀ ਸੁਜ਼ੂਕੀ ਇੰਡੀਆ ਨੇ ਅੱਜ ਕਿਹਾ ਹੈ ਕਿ ਉਹ ਵੈਗਨਆਰ, ਆਲਟੋ ਕੇ10, ਸਲੈਰੀਓ ਅਤੇ ਈਕੋ ਵਰਗੇ ਮਾਡਲਾਂ ਵਿੱਚ ਸਟੈਂਡਰਡ ਉਪਕਰਣ ਵਜੋਂ ਛੇ ਏਅਰਬੈਗ ਦੇਵੇਗੀ ਜਿਸ ਨਾਲ ਮਾਰੂਤੀ ਦੀਆਂ ਬੇਸਿਕ ਕਾਰਾਂ ਵਿੱਚ ਵੀ ਯਾਤਰੀਆਂ ਦੀ ਸੁਰੱਖਿਆ ਨੂੰ ਤਰਜੀਹ ਮਿਲੇਗੀ।

Advertisement

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੇ ਕਿਹਾ ਕਿ ਇਹ ਕਦਮ ਵਿਭਿੰਨ ਹਿੱਸਿਆਂ ਵਿੱਚ ਗਾਹਕਾਂ ਲਈ ਬਿਹਤਰ ਸੁਰੱਖਿਆ ਦੀ ਪੇਸ਼ਕਸ਼ ਕਰਨ ਲਈ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਅਤੇ ਸੇਲਜ਼) ਪਾਰਥੋ ਬੈਨਰਜੀ ਨੇ ਕਿਹਾ, ‘ਭਾਰਤ ਦੇ ਤੇਜ਼ੀ ਨਾਲ ਫੈਲ ਰਹੇ ਆਧੁਨਿਕ ਸੜਕੀ ਢਾਂਚੇ, ਹਾਈ-ਸਪੀਡ ਐਕਸਪ੍ਰੈਸਵੇਅ ਅਤੇ ਵਿਕਸਤ ਹੋ ਰਹੇ ਗਤੀਸ਼ੀਲਤਾ ਪੈਟਰਨਾਂ ਨੂੰ ਮੁੱਖ ਰੱਖਦਿਆਂ ​​ਯਾਤਰੀਆਂ ਦੀ ਸੁਰੱਖਿਆ ਮੁੱਖ ਤਰਜੀਹ ਬਣ ਗਈ ਹੈ। ਵੈਗਨਆਰ, ਆਲਟੋ ਕੇ 10, ਸਲੈਰੀਓ ਅਤੇ ਈਕੋ ਵਿੱਚ ਛੇ ਏਅਰਬੈਗ ਸਟੈਂਡਰਡ ਬਣਾਉਣ ਦੇ ਫੈਸਲੇ ਦੇ ਨਾਲ ਕੰਪਨੀ ਇਹ ਯਕੀਨੀ ਬਣਾ ਰਹੀ ਹੈ ਕਿ ਸੁਰੱਖਿਆ ਦੇ ਵਧੇ ਹੋਏ ਮਾਪਦੰਡ ਸਾਰਿਆਂ ਲਈ ਉਪਲਬਧ ਹਨ।

ਬੈਨਰਜੀ ਨੇ ਕਿਹਾ ਕਿ ਆਮ ਲੋਕ ਇਨ੍ਹਾਂ ਮਾਡਲਾਂ ਨੂੰ ਖਰੀਦਣ ਲਈ ਵੱਧ ਤਰਜੀਹ ਦੇ ਰਹੇ ਹਨ ਜਿਸ ਕਰ ਕੇ ਕੰਪਨੀ ਲਈ ਵੀ ਜ਼ਰੂਰੀ ਹੋ ਗਿਆ ਹੈ ਕਿ ਉਹ ਸੁਰੱਖਿਆ ਮਿਆਰਾਂ ਨੂੰ ਉਚਾ ਚੁੱਕਣ। ਜ਼ਿਕਰਯੋਗ ਹੈ ਕਿ ਕੰਪਨੀ ਆਪਣੇ ਏਰੀਨਾ ਸੇਲਜ਼ ਨੈੱਟਵਰਕ ਰਾਹੀਂ ਵੈਗਨਆਰ, ਆਲਟੋ ਕੇ10, ਸਲੈਰੀਓ ਅਤੇ ਈਕੋ ਵਰਗੇ ਮਾਡਲ ਵੇਚਦੀ ਹੈ। ਦੂਜੇ ਪਾਸੇ ਨੈਕਸਾ ਆਊਟਲੈਟਸ ਰਾਹੀਂ ਗਰੈਂਡ ਵਿਟਾਰਾ ਅਤੇ ਇਨਵਿਕਟੋ ਵਰਗੇ ਪ੍ਰੀਮੀਅਮ ਮਾਡਲਾ ਵੇਚੇ ਜਾ ਰਹੇ ਹਨ। ਪੀਟੀਆਈ

Advertisement
×