Loan 'fraud': ਈਡੀ ਵੱਲੋਂ ਅਨਿਲ ਅੰਬਾਨੀ ਪੁੱਛ ਪੜਤਾਲ ਲਈ 5 ਅਗਸਤ ਨੂੰ ਤਲਬ
ਕਰਜ਼ਾ ਧੋਖਾਧਡ਼ੀ: ED summons Anil Ambani for questioning on Aug 5; ਵਿਦੇਸ਼ ਯਾਤਰਾ ਕਰਨ ਤੋਂ ਰੋਕਣ ਲਈ Reliance Group ਦੇ Chairman ਵਿਰੁੱਧ ਲੁਕਆਊਟ ਸਰਕੁਲਰ ਜਾਰੀ
Advertisement
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ Anil Ambani ਖ਼ਿਲਾਫ਼ ਦਰਜ ਕਰੋੜਾਂ ਰੁਪਏ ਦੇ ਕਥਿਤ ਬੈਂਕ ਕਰਜ਼ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਉਨ੍ਹਾਂ ਨੂੰ 5 ਅਗਸਤ ਨੂੰ ਪੁੱਛ ਪੜਤਾਲ ਲਈ ਸੱਦਿਆ ਹੈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸੰਘੀ ਜਾਂਚ ਏਜੰਸੀ ਨੇ Reliance Group Chairman Anil Ambani ਨੂੰ ਵਿਦੇਸ਼ ਯਾਤਰਾ ਕਰਨ ਤੋਂ ਰੋਕਣ ਲਈ ਉਨ੍ਹਾਂ ਵਿਰੁੱਧ ਲੁਕਆਊਟ ਸਰਕੁਲਰ Look Out Circular (LOC) ਵੀ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਕੇਸ ਦਿੱਲੀ ਵਿੱਚ ਦਰਜ ਹੋਣ ਕਾਰਨ ਅਨਿਲ ਅੰਬਾਨੀ ਨੂੰ ਦਿੱਲੀ ਸਥਿਤ ਈਡੀ ਹੈੱਡਕੁਆਰਟਰ ’ਚ ਬੁਲਾਇਆ ਗਿਆ ਹੈ।
ਸੂਤਰਾਂ ਮੁਤਾਬਕ ਏਜੰਸੀ ਅੰਬਾਨੀ ਦੇ ਪੇਸ਼ ਹੋਣ ’ਤੇ Prevention of Money Laundering Act (PMLA) ਤਹਿਤ ਉਨ੍ਹਾਂ ਦਾ ਬਿਆਨ ਦਰਜ ਕਰੇਗੀ। ਉਨ੍ਹਾਂ ਦੀਆਂ ਕੁਝ ਕੰਪਨੀਆਂ ਦੇ ਕੁਝ ਅਧਿਕਾਰੀਆਂ ਨੂੰ ਵੀ ਅਗਲੇ ਕੁਝ ਦਿਨਾਂ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਪਿਛਲੇ ਹਫ਼ਤੇ ਏਜੰਸੀ ਨੇ 50 ਕੰਪਨੀਆਂ ਦੇ 35 ਟਿਕਾਣਿਆਂ ਤੇ ਅਤੇ ਅਨਿਲ ਦੇ ਵਪਾਰਕ ਗਰੁੱਪ ਦੇ ਅਧਿਕਾਰੀਆਂ ਸਣੇ 25 ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਲੰਘੇ ਮਹੀਨੇ 24 ਜੁਲਾਈ ਨੂੰ ਸ਼ੁਰੂ ਹੋਏ ਇਹ ਛਾਪੇ ਤਿੰਨ ਦਿਨ ਜਾਰੀ ਰਹੇ ਸਨ। ਇਹ ਕਾਰਵਾਈ ਰਿਲਾਇੰਸ ਇਨਫਰਾਸਟਰਚਰ ਸਣੇ ਅਨਿਲ ਅੰਬਾਨੀ ਗਰੁੱਪ ਦੀਆਂ ਕੰਪਨੀਆਂ ਵੱਲੋਂ ਕਥਿਤ ਵਿੱਤੀ ਬੇਨੇਮੀਆਂ ਅਤੇ 1,700 ਕਰੋੜ ਤੋਂ ਵੱਧ ਦੇ ਸਮੂਹਿਕ ਕਰਜ਼ੇ ਕਿਸੇ ਹੋਰ ਕੰਮ ਲਈ ਵਰਤੇ ਜਾਣ ਖ਼ਿਲਾਫ਼ ਕੀਤੀ ਗਈ ਸੀ।
Advertisement
Advertisement
×