LG Electronics India ਦੇ IPO ’ਤੇ ਪਹਿਲੇ ਦਿਨ ਹੁਣ ਤੱਕ 24 ਫੀਸਦ ਲੋਕਾਂ ਨੇ ਬੋਲੀ ਲਾਈ
ਦੱਖਣੀ ਕੋਰੀਆ ਦੇ ਸਮੂਹ LG ਦੀ ਭਾਰਤੀ ਸ਼ਾਖਾ, LG ਇਲੈਕਟ੍ਰਾਨਿਕਸ ਇੰਡੀਆ ਲਿਮਟਿਡ ਵੱਲੋਂ ਅੱਜ ਤੋਂ ਤਿੰਨ ਦਿਨਾਂ ਲਈ ਖੋਲ੍ਹੇ IPO (ਸ਼ੁਰੂਆਤੀ ਜਨਤਕ ਪੇਸ਼ਕਸ਼) ਨੂੰ ਬੋਲੀ ਦੇ ਪਹਿਲੇ ਦਿਨ ਹੁਣ ਤੱਕ 24 ਪ੍ਰਤੀਸ਼ਤ ਸਬਸਕ੍ਰਿਪਸ਼ਨ ਮਿਲੀ ਹੈ। NSE ਦੇ ਸਵੇਰੇ 11:21 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਤਿੰਨ ਦਿਨਾਂ ਦੇ IPO ਵਿਚ ਹੁਣ ਤੱਕ 1,74,53,722 ਸ਼ੇਅਰਾਂ ਲਈ ਬੋਲੀਆਂ ਪ੍ਰਾਪਤ ਹੋਈਆਂ ਹਨ, ਜਦੋਂ ਕਿ ਪੇਸ਼ਕਸ਼ ਕੀਤੇ ਕੁੱਲ ਸ਼ੇਅਰਾਂ ਦੀ ਗਿਣਤੀ 7,13,34,320 ਹੈ।
ਆਈਪੀਓ ਵਿਚ ਗੈਰ-ਸੰਸਥਾਗਤ ਨਿਵੇਸ਼ਕਾਂ ਲਈ ਰੱਖੇ ਗਏ ਹਿੱਸੇ ਲਈ 49 ਫੀਸਦ ਸਬਸਕ੍ਰਿਪਸ਼ਨ ਪ੍ਰਾਪਤ ਹੋਈ ਹੈ ਜਦੋਂ ਕਿ ਪ੍ਰਚੂਨ ਵਿਅਕਤੀਗਤ ਨਿਵੇਸ਼ਕਾਂ (RIIs) ਦੀ ਸ਼੍ਰੇਣੀ ਵਿਚ 28 ਫੀਸਦ ਸਬਸਕ੍ਰਿਪਸ਼ਨ ਪ੍ਰਾਪਤ ਹੋਈ ਹੈ। LG ਇਲੈਕਟ੍ਰਾਨਿਕਸ ਇੰਡੀਆ ਲਿਮਟਿਡ ਨੇ ਸੋਮਵਾਰ ਨੂੰ ਐਂਕਰ ਨਿਵੇਸ਼ਕਾਂ ਤੋਂ 3,475 ਕਰੋੜ ਰੁਪਏ ਇਕੱਠੇ ਕੀਤੇ ਹਨ। 11,607 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) 9 ਅਕਤੂਬਰ ਨੂੰ ਸਮਾਪਤ ਹੋਵੇਗੀ। ਕੀਮਤ ਹੱਦ 1,080 ਰੁਪਏ ਤੋਂ 1,140 ਰੁਪਏ ਪ੍ਰਤੀ ਸ਼ੇਅਰ ਨਿਰਧਾਰਤ ਕੀਤੀ ਗਈ ਹੈ, ਜਿਸ ਨਾਲ ਕੰਪਨੀ ਦਾ ਉੱਪਰਲੇ ਸਿਰੇ ’ਤੇ ਮੁੱਲ ਲਗਪਗ 77,400 ਕਰੋੜ ਰੁਪਏ ਹੈ। ਪੀਟੀਆਈ