DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jio ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜੋਖ਼ਮ ਸੀ: ਅੰਬਾਨੀ

Ambani says Jio was biggest risk of his life
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 25 ਜੂਨ

ਅਰਬਪਤੀ ਸਨਅਤਕਾਰ ਮੁਕੇਸ਼ ਅੰਬਾਨੀ ਨੇ ਸਾਲ 2016 ਵਿਚ ਰਿਲਾਇੰਸ ਜੀਓ ਨਾਲ ਟੈਲੀਕਾਮ ਉਦਯੋਗ ਵਿੱਚ ਆਪਣੀ ਵਾਪਸੀ ਨੂੰ ਜ਼ਿੰਦਗੀ ਦਾ ‘ਸਭ ਤੋਂ ਵੱਡਾ ਜੋਖਮ’ ਦੱਸਦਿਆਂ ਕਿਹਾ ਕਿ ਜੇ ਸਮੀਖਿਅਕਾਂ ਦੀ ਵਿੱਤੀ ਨਾਕਾਮੀ ਬਾਰੇ ਪੇਸ਼ੀਨਗੋਈ ਸੱਚ ਹੋ ਜਾਂਦੀ, ਤਾਂ ਵੀ ‘ਜੀਓ’ ਵੱਲੋਂ ਭਾਰਤ ਦੀ ਡਿਜੀਟਲ ਕਾਇਆਕਲਪ ਵਿੱਚ ਪਾਏ ਯੋਗਦਾਨ ਲਈ ਇਹ ਜੋਖ਼ਮ ਚੁੱਕਣਾ ਵਾਜਬ ਹੁੰਦਾ।

Advertisement

ਮੈਕਿਨਜ਼ੇ ਐਂਡ ਕੰਪਨੀ ਨਾਲ ਇੱਕ ਇੰਟਰਵਿਊ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਧਨਾਢ ਨੇ ਕਿਹਾ ਕਿ ਰਿਲਾਇੰਸ ਇੰਡਸਟਰੀਜ਼ 4G ਮੋਬਾਈਲ ਨੈੱਟਵਰਕ ਸ਼ੁਰੂ ਕਰਨ ਲਈ ਆਪਣੇ ਅਰਬਾਂ ਡਾਲਰ ਦਾ ਨਿਵੇਸ਼ ਕਰ ਰਹੀ ਸੀ ਜਦੋਂਕਿ ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਸੀ ਕਿ ਵਿੱਤੀ ਤੌਰ ’ਤੇ ਇਹ ਪੈਂਤੜਾ ਕੰਮ ਨਹੀਂ ਕਰੇਗਾ ਕਿਉਂਕਿ ਭਾਰਤ ਸਭ ਤੋਂ ਉੱਨਤ ਡਿਜੀਟਲ ਤਕਨਾਲੋਜੀ ਲਈ ਤਿਆਰ ਨਹੀਂ ਸੀ।

ਮੁਕੇਸ਼ ਅੰਬਾਨੀ ਨੇ ਕਿਹਾ, ‘‘ਪਰ ਮੈਂ ਆਪਣੇ ਬੋਰਡ ਨੂੰ ਕਿਹਾ ਕਿ ਮਾੜੇ ਤੋਂ ਮਾੜੇ ਹਾਲਾਤ ਵਿੱਚ ਵੀ, ਅਸੀਂ ਵਧੇਰੇ ਰਿਟਰਨ ਨਹੀਂ ਕਮਾਵਾਂਗੇ। ਇਹ ਠੀਕ ਹੈ ਕਿਉਂਕਿ ਇਹ ਸਾਡਾ ਆਪਣਾ ਪੈਸਾ ਹੈ। ਪਰ ਫਿਰ ਰਿਲਾਇੰਸ ਵਜੋਂ ਇਹ ਸਭ ਤੋਂ ਵਧੀਆ ਪਰਉਪਕਾਰ ਹੋਵੇਗਾ ਜੋ ਅਸੀਂ ਭਾਰਤ ਵਿੱਚ ਕਦੇ ਕੀਤਾ ਹੋਵੇਗਾ ਕਿਉਂਕਿ ਅਸੀਂ ਭਾਰਤ ਨੂੰ ਡਿਜੀਟਾਈਜ਼ ਕਰਾਂਗੇ, ਅਤੇ ਇਸ ਤਰ੍ਹਾਂ ਭਾਰਤ ਨੂੰ ਪੂਰੀ ਤਰ੍ਹਾਂ ਬਦਲ ਦੇਵਾਂਗੇ।’’

2016 ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ ਜੀਓ ਨੇ ਮੁਫਤ ਵੁਆਇਸ ਕਾਲਾਂ ਅਤੇ ਬਹੁਤ ਘੱਟ ਕੀਮਤ ਵਾਲਾ ਡੇਟਾ ਪ੍ਰਦਾਨ ਕਰਕੇ ਭਾਰਤੀ ਟੈਲੀਕਾਮ ਬਾਜ਼ਾਰ ਵਿੱਚ ਇਨਕਲਾਬ ਲਿਆਂਦਾ, ਜਿਸ ਨਾਲ ਮੁਕਾਬਲੇਬਾਜ਼ਾਂ ਨੂੰ ਕੀਮਤਾਂ ਘਟਾਉਣ ਲਈ ਮਜਬੂਰ ਹੋਣਾ ਪਿਆ ਅਤੇ ਦੇਸ਼ ਭਰ ਵਿੱਚ ਤੇਜ਼ੀ ਨਾਲ ਡਿਜੀਟਲ ਤਕਨਾਲੋਜੀ ਨੂੰ ਅਪਣਾਉਣ ਵਿਚ ਹੱਲਾਸ਼ੇਰੀ ਮਿਲੀ।

‘ਜੀਓ’ ਦੇ ਆਉਣ ਤੋਂ ਪਹਿਲਾਂ ਭਾਰਤ ਵਿੱਚ ਮੋਬਾਈਲ ਇੰਟਰਨੈਟ ਮੁਕਾਬਲਤਨ ਮਹਿੰਗਾ ਸੀ ਅਤੇ ਆਬਾਦੀ ਦੇ ਇਕ ਵੱਡੇ ਦੀ ਪਹੁੰਚ ਤੋਂ ਬਾਹਰ ਸੀ। ਇਸ ਦੀ ਐਂਟਰੀ ਨੇ ਡੇਟਾ ਦੀ ਲਾਗਤ ਨੂੰ ਕਾਫ਼ੀ ਘਟਾ ਦਿੱਤਾ, ਜਿਸ ਨਾਲ ਲੱਖਾਂ ਭਾਰਤੀਆਂ ਦੀ ਇੰਟਰਨੈਟ ਤੱਕ ਪਹੁੰਚ ਕਿਫਾਇਤੀ ਹੋ ਗਈ, ਜਿਸ ਵਿੱਚ ਪੇਂਡੂ ਅਤੇ ਘੱਟ ਸੇਵਾ ਵਾਲੇ ਖੇਤਰ ਸ਼ਾਮਲ ਹਨ। -ਪੀਟੀਆਈ

Advertisement
×