ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Iphone17 ਦੀ ਭਾਰਤ ’ਚ ਵਿਕਰੀ ਸ਼ੁੁਰੂ, ਦਿੱਲੀ ਤੇ ਮੁੰਬਈ ’ਚ ਸਟੋਰਾਂ ਦੇ ਬਾਹਰ ਲੱਗੀਆਂ ਕਤਾਰਾਂ

ਐਪਲ ਨੇ ਆਪਣੇ ਨਵੇਂ ਲਾਂਚ ਕੀਤੇ iPhone 17 series ਦੇ ਫੋਨਾਂ ਦੀ ਅੱਜ ਤੋਂ ਪੂਰੇ ਭਾਰਤ ਵਿਚ ਵਿਕਰੀ ਸ਼ੁਰੂ ਕਰ ਦਿੱਤੀ ਹੈ। iPhone 17 series ਨੂੰ ਲੈ ਕੇ ਲੋਕਾਂ ਇਸ ਕਦਰ ਉਤਸ਼ਾਹ ਹੈ ਕਿ ਮੁੰਬਈ ਤੇ ਦਿੱਲੀ ਵਿਚ ਐਪਲ ਫਲੈਗਸ਼ਿਪ...
Advertisement

ਐਪਲ ਨੇ ਆਪਣੇ ਨਵੇਂ ਲਾਂਚ ਕੀਤੇ iPhone 17 series ਦੇ ਫੋਨਾਂ ਦੀ ਅੱਜ ਤੋਂ ਪੂਰੇ ਭਾਰਤ ਵਿਚ ਵਿਕਰੀ ਸ਼ੁਰੂ ਕਰ ਦਿੱਤੀ ਹੈ। iPhone 17 series ਨੂੰ ਲੈ ਕੇ ਲੋਕਾਂ ਇਸ ਕਦਰ ਉਤਸ਼ਾਹ ਹੈ ਕਿ ਮੁੰਬਈ ਤੇ ਦਿੱਲੀ ਵਿਚ ਐਪਲ ਫਲੈਗਸ਼ਿਪ ਸਟੋਰ ਖੁੱਲ੍ਹਣ ਤੋਂ ਪਹਿਲਾਂ ਹੀ ਇਨ੍ਹਾਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਬਹੁਤ ਸਾਰੇ ਲੋਕ ਮਹਾਰਾਸ਼ਟਰ ਦੇ ਬਾਹਰੋਂ ਫ਼ੋਨ ਖਰੀਦਣ ਲਈ ਆਏ ਸਨ।

ਮੁੰਬਈ ਦੇ ਇੱਕ ਨੌਜਵਾਨ, ਜੋ ਅਹਿਮਦਾਬਾਦ ਤੋਂ ਆਇਆ ਸੀ, ਨੇ ਕਿਹਾ ਕਿ ਉਹ ਹਰ ਵਾਰ ਨਵਾਂ ਆਈਫੋਨ ਲਾਂਚ ਹੋਣ ’ਤੇ ਇੱਥੇ ਆਉਂਦਾ ਹੈ। ਉਹ ਸਵੇਰੇ 5 ਵਜੇ ਤੋਂ ਫ਼ੋਨ ਖਰੀਦਣ ਲਈ ਕਤਾਰ  ਵਿੱਚ ਖੜ੍ਹਾ ਹੈ। ਇੱਕ ਹੋਰ ਨੌਜਵਾਨ ਮਹਿਲਾ ਨੇ ਕਿਹਾ ਕਿ ਆਨਲਾਈਨ ਸਮੀਖਿਆਵਾਂ ਸ਼ਾਨਦਾਰ ਰਹੀਆਂ ਹਨ, ਅਤੇ ਹੁਣ ਉਹ ਅਸਲ ਅਨੁਭਵ ਦੀ ਉਡੀਕ ਕਰ ਰਹੀ ਹੈ।

Advertisement

ਮੁੰਬਈ ਤੋਂ ਅਮਨ ਮੈਮਨ ਆਈਫੋਨ 17 ਪ੍ਰੋ ਮੈਕਸ ਖਰੀਦਣ ਲਈ ਆਇਆ ਹੈ। ਉਸ ਨੇ ਕਿਹਾ, ‘‘ਇਸ ਵਾਰ ਐਪਲ ਨੇ ਇੱਕ ਨਵਾਂ ਡਿਜ਼ਾਈਨ ਅਤੇ A19 ਬਾਇਓਨਿਕ ਚਿੱਪ ਪੇਸ਼ ਕੀਤੀ ਹੈ, ਜੋ ਗੇਮਿੰਗ ਨੂੰ ਹੋਰ ਵੀ ਮਜ਼ੇਦਾਰ ਬਣਾ ਦੇਵੇਗਾ। ਮੈਂ ਪਿਛਲੇ ਛੇ ਮਹੀਨਿਆਂ ਤੋਂ ਇਸ ਨਵੇਂ ਰੰਗ ਦੀ ਉਡੀਕ ਕਰ ਰਿਹਾ ਸੀ।’’

 

ਐਪਲ ਨੇ 9 ਸਤੰਬਰ ਨੂੰ ਆਈਫੋਨ 17 ਸੀਰੀਜ਼ ਲਾਂਚ ਕੀਤੀ ਸੀ। ਇਸ ਦੀ ਸ਼ੁਰੂਆਤੀ ਕੀਮਤ ₹82,900 ਹੈ। ਫੋਨ ਵਿੱਚ 6.3-ਇੰਚ ਡਿਸਪਲੇਅ, 120Hz ਪ੍ਰੋਮੋਸ਼ਨ ਰਿਫਰੈਸ਼ ਰੇਟ, ਅਤੇ ਇੱਕ ਨਵਾਂ 48MP ਡਿਊਲ ਫਿਊਜ਼ਨ ਕੈਮਰਾ ਹੈ। ਇਸ ਵਿੱਚ ਇੱਕ ਅਲਟਰਾ-ਵਾਈਡ ਲੈਂਸ ਅਤੇ ਇੱਕ ਵਰਗ-ਆਕਾਰ ਦਾ ਫਰੰਟ ਕੈਮਰਾ ਸੈਂਸਰ ਵੀ ਹੈ, ਜੋ ਇੱਕ ਬਿਹਤਰ ਸੈਲਫੀ ਅਨੁਭਵ ਪ੍ਰਦਾਨ ਕਰੇਗਾ।

 

ਸਟੋਰ ’ਤੇ ਪਹੁੰਚੇ ਇੱਕ ਗਾਹਕ ਇਰਫਾਨ ਨੇ ਕਿਹਾ, ‘‘ਮੈਂ ਸੰਤਰੀ ਆਈਫੋਨ 17 ਪ੍ਰੋ ਮੈਕਸ ਖਰੀਦਣ ਆਇਆ ਹਾਂ। ਮੈਂ ਰਾਤ 8 ਵਜੇ ਤੋਂ ਇੰਤਜ਼ਾਰ ਕਰ ਰਿਹਾ ਹਾਂ। ਇਸ ਵਾਰ ਕੈਮਰੇ, ਬੈਟਰੀ ਅਤੇ ਦਿੱਖ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ।’’ ਭਾਰਤ ਵਿੱਚ ਆਈਫੋਨ 17 ਦੀ ਸ਼ੁਰੂਆਤ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਦੇਸ਼ ਵਿੱਚ ਐਪਲ ਦਾ ਕ੍ਰੇਜ਼ ਲਗਾਤਾਰ ਵਧ ਰਿਹਾ ਹੈ।

ਕੈਪਸ਼ਨ: ਨਵੀਂ ਦਿੱਲੀ ਵਿੱਚ ਆਈਫੋਨ 17 ਸੀਰੀਜ਼ ਦੀ ਵਿਕਰੀ ਤੋਂ ਪਹਿਲਾਂ ਇੱਕ ਐਪਲ ਸਟੋਰ ਦੇ ਅੰਦਰ ਕਰਮਚਾਰੀ। ਰਾਇਟਰਜ਼

Advertisement
Tags :
Apple IPhoneApple Iphone 17iPhone 17 featuresiPhone 17 priceiPhone 17 saleiPhone 17 storesPunjabi Newstechnology newsਆਈਫੋਨ 17 ਸਟੋਰਆਈਫੋਨ 17 ਦੀ ਕੀਮਤਆਈਫੋਨ 17 ਦੀ ਵਿਕਰੀਆਈਫੋਨ 17 ਦੀਆਂ ਵਿਸ਼ੇਸ਼ਤਾਵਾਂਐਪਲ ਆਈਫੋਨਤਕਨਾਲੋਜੀ ਖ਼ਬਰਾਂਪੰਜਾਬੀ ਖ਼ਬਰਾਂ
Show comments