ਇੰਡੀਗੋ ਦੇ ਸ਼ੇਅਰਾਂ ਵਿੱਚ ਚਾਰ ਦਿਨਾਂ ਵਿੱਚ ਸੱਤ ਫੀਸਦੀ ਤੋਂ ਵੱਧ ਦੀ ਗਿਰਾਵਟ
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਐਵੀਏਸ਼ਨ ਦੇ ਸ਼ੇਅਰਾਂ ਵਿੱਚ ਪਿਛਲੇ ਚਾਰ ਦਿਨਾਂ ਵਿੱਚ ਸੱਤ ਫੀਸਦ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਗਿਰਾਵਟ ਏਅਰਲਾਈਨ ਦੀਆਂ ਉਡਾਣਾਂ ਦੇ ਵੱਡੇ ਪੱਧਰ ’ਤੇ ਰੱਦ ਹੋਣ...
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਐਵੀਏਸ਼ਨ ਦੇ ਸ਼ੇਅਰਾਂ ਵਿੱਚ ਪਿਛਲੇ ਚਾਰ ਦਿਨਾਂ ਵਿੱਚ ਸੱਤ ਫੀਸਦ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਗਿਰਾਵਟ ਏਅਰਲਾਈਨ ਦੀਆਂ ਉਡਾਣਾਂ ਦੇ ਵੱਡੇ ਪੱਧਰ ’ਤੇ ਰੱਦ ਹੋਣ ਤੋਂ ਬਾਅਦ ਆਈ ਹੈ।
ਏਅਰਲਾਈਨ ਨੇ ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਕਰ ਦਿੱਤੀਆਂ ਹਨ, ਜਿਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।ਪਿਛਲੇ ਚਾਰ ਦਿਨਾਂ ਵਿੱਚ ਬੀ.ਐੱਸ.ਈ. (BSE) ’ਤੇ ਇਸ ਸ਼ੇਅਰ ਵਿੱਚ 7.23 ਫੀਸਦ ਦੀ ਗਿਰਾਵਟ ਆਈ ਹੈ।
ਸ਼ੁੱਕਰਵਾਰ ਨੂੰ ਇਹ ਸ਼ੇਅਰ 1.22 ਫੀਸਦ ਗਿਰਾਵਟ ਨਾਲ 5,371.30 ਰੁਪਏ ’ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਇਹ 3.15 ਫੀਸਦ ਡਿੱਗ ਕੇ 5,266 ਰੁਪਏ ’ਤੇ ਆ ਗਿਆ ਸੀ। ਐੱਨ.ਐੱਸ.ਈ. (NSE) 'ਤੇ ਕੰਪਨੀ ਦਾ ਸ਼ੇਅਰ 1.27 ਫੀਸਦ ਦੀ ਗਿਰਾਵਟ ਨਾਲ 5,367.50 ਰੁਪਏ ’ਤੇ ਬੰਦ ਹੋਇਆ।
1 ਦਸੰਬਰ ਤੋਂ ਹੁਣ ਤੱਕ ਕੰਪਨੀ ਦਾ ਬਾਜ਼ਾਰ ਮੁੱਲ (Market Valuation) 16,190.64 ਕਰੋੜ ਰੁਪਏ ਘੱਟ ਕੇ 2,07,649.14 ਕਰੋੜ ਰੁਪਏ ਰਹਿ ਗਿਆ ਹੈ। ਦੇਸ਼ ਭਰ ਵਿੱਚ ਹਵਾਈ ਯਾਤਰਾ ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਦਿਨ ਵੀ ਪ੍ਰਭਾਵਿਤ ਰਹੀ, ਕਿਉਂਕਿ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਨਵੀਂ ਦਿੱਲੀ ਤੋਂ ਜਾਣ ਵਾਲੀਆਂ ਸਾਰੀਆਂ ਉਡਾਣਾਂ ਸਮੇਤ 1,000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ।

