ਇੰਡੀਗੋ ਦੀ ਉਡਾਣ ਖਰਾਬ ਮੌਸਮ ਕਾਰਨ ਅਗਰਤਲਾ ਵੱਲ ਮੋੜੀ
ਗੁਹਾਟੀ ਜਾ ਰਹੀ ਇੰਡੀਗੋ ਦੀ ਉਡਾਣ, ਜਿਸ ਵਿੱਚ ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਸਵਾਰ ਸਨ, ਨੂੰ ਖਰਾਬ ਮੌਸਮ ਕਰਕੇ ਗੁਆਂਂਢੀ ਰਾਜ ਤ੍ਰਿਪੁਰਾ ਦੇ ਅਗਰਤਲਾ ਹਵਾਈ ਅੱਡੇ ਵੱਲ ਮੋੜਨਾ ਪਿਆ ਹੈ। ਅਗਰਤਲਾ ਦੇ ਮਹਾਰਾਜਾ ਬੀਰ ਬਿਕਰਮ (ਐੱਮਬੀਬੀ) ਹਵਾਈ ਅੱਡੇ...
Advertisement
ਗੁਹਾਟੀ ਜਾ ਰਹੀ ਇੰਡੀਗੋ ਦੀ ਉਡਾਣ, ਜਿਸ ਵਿੱਚ ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਸਵਾਰ ਸਨ, ਨੂੰ ਖਰਾਬ ਮੌਸਮ ਕਰਕੇ ਗੁਆਂਂਢੀ ਰਾਜ ਤ੍ਰਿਪੁਰਾ ਦੇ ਅਗਰਤਲਾ ਹਵਾਈ ਅੱਡੇ ਵੱਲ ਮੋੜਨਾ ਪਿਆ ਹੈ।
ਅਗਰਤਲਾ ਦੇ ਮਹਾਰਾਜਾ ਬੀਰ ਬਿਕਰਮ (ਐੱਮਬੀਬੀ) ਹਵਾਈ ਅੱਡੇ ਦੇ ਡਾਇਰੈਕਟਰ ਕੇਸੀ ਮੀਨਾ ਨੇ ਕਿਹਾ ਕਿ ਗੁਹਾਟੀ ਵਿੱਚ ਮੌਸਮ ’ਚ ਸੁਧਾਰ ਤੋਂ ਬਾਅਦ ਜਹਾਜ਼ ਗੁਹਾਟੀ ਲਈ ਉਡਾਣ ਭਰ ਗਿਆ। ਉਨ੍ਹਾਂ ਕਿਹਾ, ‘‘ਡਿਬਰੂਗੜ੍ਹ ਦੇ ਮੋਹਨਬਾੜੀ ਹਵਾਈ ਅੱਡੇ ਤੋਂ ਇੰਡੀਗੋ ਦੀ ਉਡਾਣ ਭਾਰੀ ਮੀਂਹ ਅਤੇ ਝੱਖੜ ਕਾਰਨ ਗੁਹਾਟੀ ਵਿੱਚ ਉਤਰਨ ’ਚ ਅਸਮਰੱਥ ਸੀ ਅਤੇ ਇਹਤਿਆਤ ਵਜੋਂ ਇਸ ਨੂੰ ਅਗਰਤਲਾ ਵੱਲ ਮੋੜ ਦਿੱਤਾ ਗਿਆ। ਬਾਅਦ ਵਿੱਚ, ਜਹਾਜ਼ ਗੁਹਾਟੀ ਲਈ ਰਵਾਨਾ ਹੋ ਗਿਆ।’’
Advertisement
Advertisement
×