ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਦਾ ਪਹਿਲਾ ਵਰਟੀਕਲ ਓਟੀਟੀ ਐਪ ਰਾਕੇਟ ਰੀਲਜ਼ ਲਾਂਚ

ਭਾਰਤ ਦਾ ਪਹਿਲਾ ਵਰਟੀਕਲ ਓਟੀਟੀ ਪਲੈਟਫਾਰਮ, ਰਾਕੇਟ ਰੀਲਜ਼ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਸ ਪਲੈਟਫਾਰਮ ਦੀ ਸ਼ੁਰੂਆਤ ਮਨੋਰੰਜਨ ਦੀ ਦੁਨੀਆ ਵਿੱਚ ਇੱਕ ਨਵਾਂ ਅਧਿਆਇ ਹੈ। ਇਹ ਪਲੇਟਫਾਰਮ 1 ਅਗਸਤ ਨੂੰ 15 ਮੂਲ ਸੀਰੀਜ਼ ਦੇ ਨਾਲ ਸਾਫਟ-ਲਾਂਚ ਕੀਤਾ ਗਿਆ...
Advertisement

ਭਾਰਤ ਦਾ ਪਹਿਲਾ ਵਰਟੀਕਲ ਓਟੀਟੀ ਪਲੈਟਫਾਰਮ, ਰਾਕੇਟ ਰੀਲਜ਼ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਸ ਪਲੈਟਫਾਰਮ ਦੀ ਸ਼ੁਰੂਆਤ ਮਨੋਰੰਜਨ ਦੀ ਦੁਨੀਆ ਵਿੱਚ ਇੱਕ ਨਵਾਂ ਅਧਿਆਇ ਹੈ। ਇਹ ਪਲੇਟਫਾਰਮ 1 ਅਗਸਤ ਨੂੰ 15 ਮੂਲ ਸੀਰੀਜ਼ ਦੇ ਨਾਲ ਸਾਫਟ-ਲਾਂਚ ਕੀਤਾ ਗਿਆ ਸੀ, ਅਤੇ ਕੁਝ ਹੀ ਹਫ਼ਤਿਆਂ ਅੰਦਰ ਐਂਡਰੌਇਡ ਅਤੇ ਆਈਓਐਸ ਵਰਤੋਕਾਰਾਂ ਨੇ 3.5 ਲੱਖ ਤੋਂ ਵੱਧ ਡਾਊਨਲੋਡ ਕੀਤੇ ਹਨ।

ਰਾਕੇਟ ਰੀਲਜ਼ ਦੇ 21 ਅਗਸਤ ਨੂੰ ਅਧਿਕਾਰਤ ਲਾਂਚ ਤੋਂ ਬਾਅਦ, ਇਸ ਦੇ ਸੰਸਥਾਪਕ ਕ੍ਰਾਂਤੀ ਸ਼ਾਨਭਾਗ ਦੇ ਜਨਮਦਿਨ ਦੀ ਯਾਦ ਵਿੱਚ ਇੱਕ ਸ਼ਾਨਦਾਰ ਜਸ਼ਨ ਆਯੋਜਿਤ ਕੀਤਾ ਜਾਵੇਗਾ, ਜੋ ਇਸ ਮਹੱਤਵਪੂਰਨ ਮੌਕੇ ਨੂੰ ਹੋਰ ਵੀ ਯਾਦਗਾਰੀ ਬਣਾ ਦੇਵੇਗਾ। ਸ਼ਾਨਦਾਰ ਲਾਂਚ ਵਿੱਚ ਰਾਕੇਟ ਰੀਲਜ਼ ਦੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਮੂਲ ਵਰਟੀਕਲ ਓਟੀਟੀ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ। ਇਸ ਐਪ ’ਤੇ ਮੌਜੂਦ ਲਾਈਨ ਅੱਪ ਵਿਚ ਵਿਕਰਮ ਭੱਟ ਵੱਲੋਂ ਨਿਰਦੇਸ਼ਤ ਖੇਸਾਰੀ ਲਾਲ ਯਾਦਵ ਦੀ ਭੂਮਿਕਾ ਵਾਲੀ ‘ਜ਼ਮਾਨਤ’, ਵਿਕਰਮ ਭੱਟ ਵੱਲੋਂ ਨਿਰਦੇਸ਼ਤ ਸੰਨੀ ਲਿਓਨ ਦੀ ਭੂਮਿਕਾ ਵਿੱਚ ‘ਬਿਟਰੇਲ’,  ਮੁਗਧਾ ਗੋਡਸੇ ਦੀ ਭੂਮਿਕਾ ਵਿੱਚ ਬਲੈਕਮੇਲ, ਸ਼ਾਦਾਬ ਖਾਨ ਵੱਲੋਂ ਨਿਰਦੇਸ਼ਤ ਤੇ ਰਾਹੁਲ ਦੇਵ ਦੀ ਭੂਮਿਕਾ ਵਾਲੀ ‘ਇੰਸਟੈਂਟ ਇਨਸਾਫ, ਰਿਆਨ ਰਾਜਧਾਨ ਵੱਲੋਂ ਨਿਰਦੇਸ਼ਤ ‘ਝੁਕੇਗਾ ਨਹੀਂ ਸਾਲਾ’, ਸੁਰੇਸ਼ ਮੈਨਨ ਵੱਲੋਂ ਹੋਸਟ ਕੀਤਾ ਰਿਐਲਿਟੀ ਸ਼ੋਅ, ਗਿਆਨੀ ਲਾਲ ਸ਼ਰਮਾ ਵੱਲੋਂ ਨਿਰਦੇਸ਼ਤ ‘ਬਵਾਲ ਅਨਲਿਮਟਿਡ’ ਆਦਿ ਸ਼ਾਮਲ ਹਨ।

Advertisement

ਇਹ ਐਪ ਛੇ ਭਾਰਤੀ ਭਾਸ਼ਾਵਾਂ, ਹਿੰਦੀ, ਤਾਮਿਲ, ਤੇਲਗੂ, ਮਰਾਠੀ, ਬੰਗਾਲੀ ਅਤੇ ਗੁਜਰਾਤੀ ਵਿੱਚ ਉਪਲਬਧ ਹੈ, ਜੋ ਇਕ ਪਲੈਟਫਾਰਮ ’ਤੇ ਵੱਖ ਵੱਖ ਤਰ੍ਹਾਂ ਦੇ ਦਰਸ਼ਕਾਂ ਲਈ ਸਮਾਵੇਸ਼ ਨੂੰ ਯਕੀਨੀ ਬਣਾਉਂਦਾ ਹੈ। ਇਸ ਦੀ ਪਹੁੰਚ ਭਾਰਤੀ ਸਰਹੱਦਾਂ ਤੋਂ ਬਹੁਤ ਦੂਰ ਅਮਰੀਕਾ, ਯੂਕੇ, ਕੈਨੇਡਾ, ਆਸਟਰੇਲੀਆ, ਯੂਏਈ, ਸਿੰਗਾਪੁਰ, ਮਲੇਸ਼ੀਆ, ਬੰਗਲਾਦੇਸ਼, ਨੇਪਾਲ ਅਤੇ ਦੱਖਣੀ ਅਫਰੀਕਾ ਤੱਕ ਫੈਲੀ ਹੋਈ ਹੈ। -ਪੀਟੀਆਈ

Advertisement
Tags :
3.5 Lakh+ DownloadsFirst Vertical OTT AppKranti ShanbhagVikram Bhattਕਰਾਂਤੀ ਸ਼ਾਨਬਾਗਪਹਿਲੀ ਵਰਟੀਕਲ ਓਟੀਟੀ ਐਪਪੰਜਾਬੀ ਖ਼ਬਰਾਂਵਿਕਰਮ ਭੱਟ